ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਜ਼ਦੂਰ ਦਾ ਬੱਚਾ

ਵੇਖੇ ਨਹੀਂ ਜਾਂਦੇ
ਕਿਸੇ ਬੱਚੇ ਦੇ ਅੱਥਰੂ
ਘੰਮ ਘੰਮ ਵਗਦੇ-
ਅਤੇ ਤਰਲਿਆਂ ਨਾਲ
ਰੋ ਰੋ ਕੇ ਮੰਗਦੇ-
ਇਕ ਦੁੱਧ ਦੇ ਘੁੱਟ ਨੂੰ।

ਬੱਚਾ ਮਜ਼ਦੂਰ
ਮਜ਼ਦਰ ਦਾ ਬੱਚਾ
ਤੇ ਮਾਂ ਵੀ ਓਹਦੀ,
ਕੇ ਮਜ਼ਦੂਰਨੀ ਸ਼ੁਹਦੀ।
ਸਵੇਰ ਤੋਂ ਡੂੰਘੀਆਂ ਤ੍ਰਕਾਲਾਂ ਤਾਣੀ,
ਮਜ਼ਦੂਰੀ ਕਰਦੀ
ਤੇ ਥਕ ਥਕ ਮਰਦੀ।
ਵੀ ਉਹ ਚੁੱਕੇ ਮਿੱਟੀ
ਓਹ ਕੱਢੇ ਪੱਥਰ
ਓਹ ਪਾਵੇ ਰੋੜੀ
ਓਹ ਢੋਵੇ ਇੱਟਾਂ
ਓਹ ਲਿਆਵੇ ਗਾਰਾ
ਤੇ ਬਨਾਏ ਮਹਿਲ
ਸੁੱਖਾਂ ਲਈ ਸਾਡੇ।

੪੬