ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ... ... ... ... ... ...
ਮੇਰੀ ਅਵਸਥਾ ਹੋਰ ਹੁਣ।
ਅਪਨੇ ਕਦਮਾਂ ਤੇ ਖਲੋ ਕੇ,
ਮੇਰੀ ਵੱਖਰੀ ਟੋਰ ਹੁਣ।
ਅਪਨੀ ਦੁਨੀਆਂ
ਹਣੁ ਬਨਾਵਾਂਗਾ ਮੈਂ ਆਪ।
ਅਪਨੀ ਕਿਸਮਤ ਨੂੰ
ਜਗਾਵਾਂਗਾ ਮੈਂ ਆਪ।
ਦਬਿੱਆ ਹੁਣ ਰਹਿਨਾਂ ਨਹੀਂ।
ਸਖ਼ਤੀਆਂ ਦੀ ਹੱਦ ਹੋਈ,
ਬਸ ਹੋਰ ਕੁਛ ਸਹਿਨਾਂ ਨਹੀਂ।
ਹੁਣ ਅਸੀਂ ਆਜ਼ਾਦ ਹਾਂ।
ਅਪਨੇ ਦੇਸ਼ ਅੰਦਰ ਅਸੀ,
ਆਪ ਹੁਣ ਆਬਾਦ ਹਾਂ।
ਅਸੀ ਨਹੀਂ ਚਾਹੁੰਦੇ
ਅਮੀਰਾਂ ਦਾ ਕਦਾਚਿਤ ਰਾਜ ਹੁਣ।
ਅਸੀ ਚਾਹੁੰਦੇ ਹਾਂ
ਗ਼ਰੀਬਾਂ ਦੇ ਸਿਰਾਂ ਤੋਂ ਤਾਜ ਹੁਣ।
ਬਸ ਬਰਾਬਰੀ।
ਖ਼ਤਮ-ਖ਼ਤਮ ਹੁਣ
ਸਰਮਾਏਦਾਰੀ।
ਸਰਮਾਏਦਾਰੀ ਮਰਦਾਬਾਦ!
ਜ਼ਿੰਦਗੀ ਵਿਚ ਇਨਕਲਾਬ,
ਇਨਕਲਾਬ ਓ ਜ਼ਿੰਦਾਬਾਦ!

੫੦