ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/52

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜ਼ਿੰਦਗੀ ਦਾ ਸਫਰ

ਦੋ ਟੱਕਰਦੀਆਂ ਗੱਲਾਂ-
ਇਕ ਗੁਰ ਉਪਦੇਸ਼,
ਨਿੰਮ੍ਰਤਾ ਸਿਖਾਵੇ।
ਇਕ ਸ੍ਵੈ- ਸਨਮਾਨ,
ਉੱਚਾ ਲਿਜਾਵੇ।
ਖ਼ਿਆਲਾਂ ਦੀ ਕਾਂਗ
ਨਿਤ ਡੋਲਦੀ ਰਹੇ-
ਕਦੀ ਏਸ ਪਾਸੇ।
ਕਦੀ ਓਸ ਪਾਸੇ।

ਜੀਵਨ ਦੇ ਕਈ ਸਾਲ,
ਖ਼ਿਆਲਾਂ ਦੇ ਹੁੰਦਿਆਂ ਵੀ,
ਬੇਖ਼ਿਆਲੇ ਨਿਕਲ ਗਏ।
ਕੁਛ ਮਨ ਦਾ ਵੇਗ ਹੋਰ ਸੀ,
ਦੁਨੀਆਂ ਦਾ ਅਸਰ ਹੋਰ;
ਏਸ ਖਿੱਚੋਤਾਨ ਅੰਦਰ,
ਕੁਦਰਤ ਦੀ ਦਾਤ ਰੁੱਲ ਗਈ,
ਰੱਬ ਦਾ ਪਿਆਰ ਵੰਡਿਆ ਗਿਆ;
ਪਛਤਾਵੇ ਦੇ ਹੰਝੂ
ਕਈ ਵਾਰ
ਆਏ, ਨਿਕਲ ਗਏ।

੫੨