ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿੱਟੀ- ਰੁਲਦੇ ਮੋਤੀ

ਤੱਕੋ! ਕਿੰਝ ਉਹ ਚੜ੍ਹੀ ਏ ਘਟ ਕਾਲੀ ਕਾਲੀ।
ਵੱਸ ਕੇ ਰਹਿਸੀ ਅੱਜ ਇਹ, ਨਾਂ ਜਾਸੀ ਖ਼ਾਲੀ।
ਪੂਰਬ, ਪੱਛਮ, ਉੱਤਰ ਤੋਂ, ਕਿੰਝ ਹੋ ਹੋ ਕੱਠੇ।
ਬੱਦਲ ਚੜ੍ਹ ਚੜ੍ਹ ਆ ਰਹੇ ਨੇ ਨੱਠ ਨੱਠੇ।
ਹੁਣ ਘਟਾਵਾਂ ਕਾਲੀਆਂ, ਤਨੀਆਂ ਤਨੀਆਂ।
ਪਲ ਮਗਰੋਂ ਲੌ ਲੱਥੀਆਂ, ਕਣੀਆਂ ਕਣੀਆਂ।
ਵਰ੍ਹ ਰਹੀ ਇਹ ਬਰਸਾਤ ਹੈ ਬਸ ਹੁਣੇ ਹੁਣੇ ਆ।
ਮਿੱਟੀ ਮੋਤੀ ਰੁਲ ਰਹੇ ਕੁਈ ਚੁਣੇ ਚੁਣੇ ਆ।
ਕਿਤੇ ਕਿਤੇ ਕੋਈ ਬੱਦਲੀ ਉੱਡੇ ਉੱਚੇ ਉੱਚੇ।
ਫਿਰੇ ਉਡਾਂਦੀ ਮੋਤੀਆਂ ਉਹ ਸੁੱਚੇ ਸੁੱਚੇ।
ਕਦੀ ਕਦੀ ਉਹ ਦੂਰ ਜਹੇ ਜਦ ਬਿਜਲੀ ਗੱਜੇ।
ਆਬੀ ਮੋਤੀ ਦਿਸ ਪੈਣ, ਅੰਧੇਰੇ ਕੱਜੇ।

੫੪