ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬ੍ਰਿਛ ਹਵਾ ਮਿਲ ਗਾ ਰਹੇ ਨੇ 'ਸਾਈਂ' 'ਸਾਈਂ'।
ਲੁੱਟ ਲੁੱਟ ਮੋਤੀ ਝੂੰਮਦੇ ਨੇ ਚਾਈਂ ਚਾਈਂ।
ਮੋਰ ਪਪੀਹੇ ਨੱਚ ਰਹੇ ਨੇ ਗਿੱਧੇ ਪਾ ਪਾ।
ਲਾਲ ਜਿਵੇਂ ਨੇ ਡਿੱਗ ਪਏ ਅਰਸ਼ਾਂ ਤੋਂ ਆ ਆ।
ਅੱਡੋ ਅੱਡੋ ਝੋਲੀਆਂ, ਹੁਣ ਲੱਗੋ ਕਾਰੇ।
ਬਾਕੀ ਵਸਦੇ ਸਾਂਭ ਲਓ ਇਹ ਮੋਤੀ ਸਾਰੇ।

ਕਾਲੀਆਂ ਘਟਾਵਾਂ, ਬੱਦਲਾਂ ਦੇ ਇਕੱਠ ਤੇ ਪਲ ਮਗਰੋਂ ਕਣੀਆਂ। ਬਾਰਸ਼ ਦੇ ਕਤਰੇ ਮੋਤੀਆਂ ਵਾਂਗ ਸਾਫ ਤੇ ਸੋਹਣੇ। ਐਉਂ ਲਗੇ ਜਿਵੇਂ ਸੁੱਚੇ ਮੋਤੀ ਮਿੱਟੀ ਵਿਚ ਰੁਲ ਰਹੇ ਨੇ। ਮੋਤੀਆਂ ਦੀ ਇਹ ਬੇਕਦਰੀ ਕੌਣ ਸਹਾਰੇ; ਇਕ ਸਤਰ ਖ਼ਿਆਲ ਦੀ ਦੁਨੀਆਂ ਵਿਚੋਂ ਨਿਕਲੀ:-

ਮਿੱਟੀ ਮੋਤੀ ਰੁਲ ਰਹੇ ਕੁਈ ਚੁਣੇ ਚੁਣੇ ਆ।

ਹਰ ਇਕ ਚੀਜ਼ ਨੂੰ ਉਸ ਦੀ ਕਦਰ ਤੇ ਮੰਗ, ਕੀਮਤ ਦੇਂਦੀਆਂ ਹਨ। ਕਿਸੇ ਚੀਜ਼ ਦੀ ਬੜੀ ਮੰਗ ਹੈ, ਬਹੁਤ ਕਦਰ ਕੀਤੀ ਜਾਂਦੀ ਹੈ ਉਸਦੀ-ਉਹ ਚੀਜ਼ ਬਹੁਮੁੱਲੀ ਬਨ ਜਾਂਦੀ ਹੈ। ਏਸੇ ਤਰਾਂ ਕਿਸੇ ਸ਼ੈ ਨੂੰ ਦੂਰ ਦੁਰ ਕਰੋ ਤੇ ਦੁਰਕਾਰੋ-ਉਹ ਚੀਜ਼ ਹੌਲੀ ਤੇ ਸਸਤੀ ਹੋ ਜਾਂਦੀ ਹੈ। ਬਰਸਾਤ ਦੀਆਂ ਬੂੰਦਾਂ ਸ਼ਾਇਦ ਕਿਸੇ ਨੂੰ ਪਿਆਰੀਆਂ ਨਹੀਂ ਲਗੀਆਂ। ਉਹਨਾਂ ਨੂੰ ਮਿੱਟੀ ਵਿਚ ਰੁਲਦਿਆਂ ਵੇਖ ਕੇ ਕਿਸੇ ਆਹ ਨਹੀਂ ਭਰੀ। ਉਹੋ ਸੁੱਚੇ ਮੋਤੀ, ਬੱਦਲਾਂ ਦੇ ਸੰਗ ਸੰਗ ਉੱਡਨ ਵਾਲੇ, ਮੇਰੀਆਂ ਅੱਖਾਂ ਸਾਮ੍ਹਣੇ, ਮਿੱਟੀ ਨਾਲ ਮਿੱਟੀ ਹੋ ਰਹੇ ਹਨ। ਹਾਇ ਕੀ ਕਰਾਂ, ਦਿਲ ਜਰ ਨਹੀਂ ਸਕਦਾ। ਅਰਸ਼ਾਂ ਦੀ ਚੀਜ਼ ਮਿੱਟੀ

੫੫