ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੁਨਰ-ਮਿਲਨ

ਦੂਰ ਪਹਾੜੀਆਂ ਤੋਂ,
ਬੱਦਲਾਂ ਤੋਂ ਵੀ ਦੂਰ;
ਨੀਲੇ ਦੇ ਥੱਲੇ
ਸਹਿਜ ਸਹਿਜ
ਜਾ ਰਿਹਾ।
ਮੇਰਾ ਵਜੂਦ-
ਮੰਜ਼ਲ ਦੀ ਓਰ।

ਸੂਰਜ ਦੀਆਂ ਕਿਰਨਾਂ ਦਾ ਸਾਥ
ਪਾਣੀਆਂ ਦੇ ਰੋੜ੍ਹ ਨਾਲ
ਤੇਜ਼ ਤੇਜ਼;
ਪੰਛੀ ਉਡਾਰੀ ਵਾਂਗ
ਅੱਗੇ ਵੱਧ ਰਿਹਾ ਏ
ਮੇਰਾ ਦਿਲ-
ਹਵਾ ਦੀ ਤੋਰ।

੫੭