ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇੜੇ ਮੈਦਾਨਾਂ ਦੇ ਕਿਤੇ
ਨੀਵੇਂ ਨੀਵੇਂ
ਮਹਿਰਮ ਕੋਈ!
ਖਿੱਚ ਰਿਹੈ
ਓਸ ਦਾ ਪਿਆਰ,
ਏਓਂ ਜਿਵੇਂ
ਗੁੱਡੀ ਦੀ ਡੋਰ।

ਏਧਰ ਓਧਰ ਬੇਵਸੀ;
ਵਿਛੁੜੇ ਆਕਾਰ ਦੋ
ਲੋਚ ਰਹੇ
ਪੁਨਰ-ਮਿਲਨ;
ਪਰ ਵਿਛੋੜਾ
ਖ਼ਬਰੇ ਕਿਓਂ
ਮਨਜ਼ੂਰ ਹੈ
ਕੁਦਰਤ ਨੂੰ ਹੋਰ।

ਇਕ ਰੇਲ ਗੱਡੀ ਦਾ ਸਫਰ। ਗੱਡੀ ਪਹਾੜ ਤੋਂ ਮੈਦਾਨਾਂ ਵਲ ਜਾ ਰਹੀ ਹੈ। ਗੱਡੀ ਦੇ ਨਾਲ ਨਾਲ ਖ਼ਿਆਲ ਵੀ ਹਰਕਤ ਕਰਦੇ ਹਨ। ਮੈਂ ਸੋਚਦਾ ਹਾਂ ਦਿਲ ਹੀ ਦਿਲ ਵਿਚ ਕਿ ਮੈਂ ਕਿੱਧਰ ਜਾ ਰਿਹਾ ਹਾਂ? ਸ਼ਾਇਦ ਇਕ ਖ਼ਿਆਲੀ ਮੰਜ਼ਲ ਵਲ। ਓਹ ਮੰਜ਼ਲ ਮੇਰੇ ਪਿਆਰੇ ਤਕ ਹੈ ਤੇ ਓਹ ਪਿਆਰਾ ਕਿਤੇ ਦੂਰ ਮੈਦਾਨਾਂ ਵਿਚ ਰਹਿੰਦਾ ਹੈ। ਮਿਲਾਪ ਲਈ ਅੱਗੇ ਅੱਗੇ ਵੱਧ ਰਿਹਾ ਦਿਲ ਉਤਸ਼ਾਹ ਦੀ ਇਕ ਝਲਕ ਦਰਸਾਂਦਾ ਹੈ।

੫੮