ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪੈਰਾਂ ਵਿੱਚ

ਪੈਰਾਂ ਵਿੱਚ ਗੰਡੋਏ
ਪਾਣੀਆਂ ਮਾਰੇ,
ਧਰਤੀਓਂ ਆਏ ਬਾਹਰ;
ਲੱਖਾਂ ਮਰ ਗਏ
ਕੱਟ ਗਏ ਸ਼ੁਹਦੇ।
ਏਵੇਂ ਮਹਾਂ- ਭਿਆਨਕ ਯੁੱਧ ਵਿੱਚ,
ਛੇ ਸਾਲਾਂ ਦੇ ਅੰਦਰ ਕਿੰਨੇ,
ਲੱਖਾਂ ਮਰ ਗਏ,
ਕੱਟ ਗਏ ਸ਼ੁਹਦੇ।
ਕੀ ਹਸਤੀ?
ਕਿਨ ਜਾਣੇ ਬੁੱਝੇ?
ਪਾਣੀ-ਬੁਲਬਲੇ
ਉੱਭਰੇ, ਮਿਟ ਗਏ;
ਹਾ ਹਾ ਕਾਰ ਜਗਤ ਦੇ ਅੰਦਰ
ਹੰਝੂ ਬੇਮੁਹਾਰੇ
ਕਸਕਾਂ ਸੀਨੇ
ਪੀੜਤ ਹਿਰਦੇ
ਕਿਸੇ ਕਿਸੇ ਦੇ ਤਰਲੇ ਮਿੰਨਤਾਂ
ਨਿਤ ਅਰਜੋਈਆਂ,
ਮੁੜ ਘਰ ਆਏ ਰਮਤਾ ਸਿਪਾਹੀ।

੬੦