ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬਸ ਏਨਾਂ ਹੀ
ਬਾਕੀ ਰਿਹਾ ਨਿਸ਼ਾਨ;
ਓਨ੍ਹਾਂ ਲੱਖਾਂ ਕਰੋੜਾਂ ਦਾ
ਰੁੱਲ ਗਏ ਜੋ
ਪੈਰਾਂ ਵਿੱਚ
ਗੰਡੋਇਆਂ ਵਾਂਗ ਨਕਾਰੇ।
ਕਈਆਂ ਅੱਖਾਂ ਦੇ ਤਾਰੇ।

ਪਤਾ ਨਹੀਂ ਕਿਸ ਖ਼ਿਆਲ ਦੇ ਮਾਰੇ,
ਦੇਸ਼ ਤੋਂ ਨਿਕਲੇ ਬਾਹਰ;
ਤਿਆਗ ਕੇ ਸਭ ਕੁੱਛ,
ਰੱਨ ਵਿੱਚ ਨਿੱਤਰੇ-
ਉਹ ਧਰਤੀ ਕਰ ਗਏ ਲਾਲ।
ਖ਼ੂਨ ਦੀ ਹੋਲੀ ਨਾਲ।

 

ਇਕ ਵਾਰੀ ਬਾਰਸ਼ ਹੋਈ। ਸਾਰੇ ਜੱਲ ਥੱਲ ਹੋ ਗਿਆ। ਵਿਚਾਰੇ ਗੰਡੋਏ, ਜਿਹੜੇ ਧਰਤੀ ਦੇ ਉੱਪਰ ਨਹੀਂ, ਥੱਲੇ ਰਹਿੰਦੇ ਹਨ, ਪਾਣੀਆਂ ਮਾਰੇ ਬਾਹਰ ਨਿਕਲ ਆਏ। ਬਾਹਰ ਜੂ ਆਏ ਤੇ ਉਨ੍ਹਾਂ ਦੀ ਮੌਤ ਵੀ ਨਾਲ ਨਾਲ ਆਈ। ਪੈਰਾਂ ਵਿੱਚ ਆਏ, ਮਿੱਧੇ ਗਏ ਤੇ ਕਿੰਨੇ ਹੀ ਕਟ ਗਏ। ਏਸ ਦ੍ਰਿਸ਼ ਨੇ ਮੇਰੇ ਸਾਮ੍ਹਣੇ ਇਕ ਖ਼ਿਆਲ ਲੈ ਆਂਦਾ ਤੇ ਮੈਂ ਸੋਚਿਆ ਕਿ ਸਾਡੇ ਉਹ ਵੀਰ ਜਿਹੜੇ ਇਕ ਬਦੇਸ਼ੀ ਕੌਮ ਦੀ ਖ਼ਾਤਰ ਘਰਾਂ ਨੂੰ ਛੱਡ ਛੱਡਾ ਕੇ ਨਿਕਲੇ ਤੇ ਬਾਹਰ ਦੂਰ ਦੇਸ਼ਾਂ ਵਿੱਚ ਉਨ੍ਹਾਂ ਦੇ ਦੁਸ਼ਮਨਾਂ ਨਾਲ ਲੜਨ ਚਲੇ ਗਏ, ਉਨ੍ਹਾਂ ਸ਼ਹੀਦਾਂ ਦੀ ਹਸਤੀ ਇਨ੍ਹਾਂ

੬੨