ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਡੋਇਆਂ ਨਾਲੋਂ ਕਿੱਨੀ ਕੂ ਵੱਖਰੀ ਸੀ। ਉਨ੍ਹਾਂ ਦਾ ਜੀਵਨ, ਪਾਣੀ ਦੇ ਬੁਲਬਲੇ ਵਾਂਗ ਉੱਭਰਿਆ ਤੇ ਮਿੱਟ ਗਿਆ ਤੇ ਏਸ ਤੋਂ ਬਾਅਦ ਕੀ? ਕੁਛ ਨਹੀਂ। ਵੱਧ ਤੋਂ ਵੱਧ ਅਸੀਂ ਅਫਸੋਸ ਕੀਤਾ-ਦੋ ਦਿਨ। ਰੋਏ ਪਿੱਟੇ, ਅੱਥਰੂ ਕੇਰੇ- ਕੁਛ ਦੇਰ, ਪਰ ਫੇਰ, ਸਹਿਜੇ ਸਹਿਜੇ, ਜ਼ਿੰਦਗੀ ਦੇ ਰੰਗ ਤਮਾਸ਼ੇ ਸਾਨੂੰ ਭਰਮਾਣ ਵਿੱਚ ਬਾਜ਼ੀ ਲੈ ਗਏ ਤੇ ਅਸੀਂ ਮੁੜ 'ਓਹੋ ਚਾਲ ਬੇਢੰਗੀ' ਤੇ ਤੁਰ ਪਏ। ਹੋਰ ਤੇ ਹੋਰ, ਇਕ ਪੱਤਨੀ ਵੀ ਆਪਣੇ ਪਤੀ ਨੂੰ ਗੁਆ ਕੇ, ਸਬਰ ਦਾ ਘੁੱਟ ਪੀ ਲੈਂਦੀ ਹੈ। ਜੀਊਂਦੀ ਹੈ ਤੇ ਜੀਊਂਦਿਆਂ, ਕਦੀ ਕਦੀ ਹੱਸਨਾ ਵੀ ਪੈ ਜਾਂਦਾ ਹੈ। ਸਮੇਂ ਦੀ ਮਲ੍ਹਮ ਦੁੱਖ ਨੂੰ ਦਿਨੋ ਦਿਨ ਘਟਾਈ ਜਾਂਦੀ ਹੈ। ਜ਼ਖ਼ਮ ਮਿਲਦਾ ਜਾਂਦਾ ਹੈ ਤੇ ਸਾਂਈਂ ਭੁੱਲਦਾ ਜਾਂਦਾ ਹੈ। ਉਹ ਕਿਹਾ ਕਰਦੀ ਸੀ ਜੀਓ! ਮੈਂ ਤੁਹਾਡੇ ਬਿਨਾਂ ਜੀਅ ਨਾ ਸੱਕਾਂਗੀ ਪਰ ਨਹੀਂ ਮੋਇਆਂ ਨਾਲ ਕਦੇ ਕੋਈ ਮਰਿਆ ਨਹੀਂ। ਹਾਂ, ਔਂਦੀ ਹੈ ਕਦੀ ਕਦੀ, ਕੋਈ ਭੁੱਲੀ ਭਟਕੀ ਯਾਦ ਏਉਂ ਜਿਵੇਂ ਕਾਲੇ ਕਾਲੇ ਬੱਦਲਾਂ ਵਿਚ ਬਿਜਲੀ ਦੀ ਵਿੰਗੀ ਟੇਡੀ ਤਾਰ, ਮਿੰਟ ਦੀ ਮਿੰਟ ਚਮਕਦੀ ਹੈ। ਬਸ ਏਨਾਂ ਹੀ ਰਹਿ ਜਾਂਦਾ ਹੈ- ਕੇਵਲ ਏਨਾਂ- ਨਿਸ਼ਾਨ, ਉਨ੍ਹਾਂ ਲੱਖਾਂ ਕਰੋੜਾਂ ਦਾ ਜੋ ਕਦੇ ਰੁੱਲ ਗਏ, ਗੰਡੋਇਆਂ ਵਾਂਗ ਨਕਾਰੇ ਸੁਹਦੇ, ਪੈਰਾਂ ਵਿੱਚ।

**

੬੩