ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


'ਅਨਹੋਣੀ' ਦੀ ਨਿਆਈਂ।
ਇਨ੍ਹਾਂ ਪੱਤਿਆਂ ਤੋਂ ਵੀ ਪ੍ਰਬੱਲ
ਜੇ ਕੋਈ ਹੁਕਮ ਉੱਤੋਂ ਵਾਲਾ।
ਕੋਈ ਰੇਖ ਨਹੀਂ,
ਮੇਖ ਨਹੀਂ,
ਤੇ ਨਾਂ ਹੀ ਉਪਰਾਲਾ।
ਫੇਰ ਕੀ ਸਵਾਰੇ?
ਮੇਰਾ ਦਿਲ ਨਾਲ ਹਾੜਾ
ਜਾਂ ਬੇਦਿਲਾ ਪਸਚਾਤਾਪ।
ਮੇਰਾ ਪਿਆਰ ਰਹੇ ਪਾਪ।

 

ਧੁੱਪ ਛਾਂ ਵਾਂਗ ਇਕ ਦ੍ਰਿਸ਼ ਦੇ ਦੋ ਰੂਪ। ਇਕ 'ਪਿਆਰ' ਜਿਹੜਾ ਸਮੇਂ ਦੇ ਫੇਰ ਬਦਲ ਨਾਲ ਸ਼ਾਇਦ 'ਪਾਪ' ਸਮਝਿਆ ਜਾਣ ਲੱਗਾ। ਆਖਦੇ ਹਨ ਸਮਾਂ ਬਦਲਨ ਨਾਲ ਕੌਣ ਨਹੀਂ ਬਦਲਦਾ? ਬਦਲਨਾਂ ਕੁਦਰਤ ਦਾ ਨਿਯਮ ਹੈ। ਕੋਈ ਚੀਜ਼ ਸਥਿਰ ਨਹੀਂ। ਚੰਗਾ ਹੁੰਦਾ ਜੇਕਰ ਮੇਰੇ ਖ਼ਿਆਲ ਵੀ ਸਮੇਂ ਦੇ ਨਾਲ ਨਾਲ ਬਦਲ ਜਾਂਦੇ। ਪਰ ਪਿਆਰ, ਨਿਵਾਣ ਵੱਲ ਰੁੜ੍ਹਦੇ ਪਾਣੀ ਵਾਂਗ, ਜਜ਼ਬੇ ਦੀ ਰੌ ਨਾਲ ਬਹਿੰਦਾ ਤੁਰਿਆ ਜਾਂਦਾ ਹੈ, ਅਪਨੇ ਆਲੇ ਦੁਆਲੇ ਤੋਂ ਬੇਅਸਰ ਤੇ ਦੁਨੀਆਂ ਦੀ ਘੁੱਰ ਘੁੱਰ ਤੋਂ ਬੇਖਬਰ। ਏਹੋ ਹਾਲ ਸ਼ਾਇਦ ਮੇਰਾ ਸੀ।

ਇਹ ਨਜ਼ਮ ਕੁਛ ਇੱਨ੍ਹਾਂ ਜੱਕੋ ਤੱਕਿਆਂ ਵਿੱਚ ਹੀ ਲਿਖੀ ਗਈ ਹੈ। ਪਿੱਛੇ ਹੋ ਚੁੱਕੀਆਂ ਗੱਲਾਂ ਨੂੰ ਸੋਚਨ ਤੇ ਕਦੀ ਏਹੋ ਪਿਆਰ 'ਪਾਪ' ਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਤੇ ਏਓਂ ਪ੍ਰਤੀਤ ਹੁੰਦਾ ਹੈ

੬੫