ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/67

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਰੱਬੀ ਹੋਂਦ

ਭਰ ਦੁਨੀਆਂ ਦੇ ਰੰਗ ਤਮਾਸ਼ੇ,
ਬਿਰਥੇ ਨੇ, ਸਭ ਬਿਰਥੇ।
ਮਨ-ਬਿਰਤੀ ਮ੍ਰਿਗ-ਤ੍ਰਿਸ਼ਨਾ ਵਾਂਗਰ,
ਰਾਸ ਨਾਂ ਆਵੇ ਇੱਥੇ।

ਸ਼ਾਂਤ-ਨਗਰ ਤੇ ਅਸਾਂ ਵਿਚਾਲੇ,
ਬੇਸਮਝੀ ਦਾ ਪਰਦਾ।
ਅਨ-ਡਿੱਠੀ ਜਾਂ ਅਪ੍ਰਾਪਤ ਵਸਤੂ,
ਭ੍ਰਮ ਹੈ ਕੇਵਲ ਮਨ ਦਾ।

ਸਦੀਆਂ-ਬੱਧੀ ਪੁੱਛ ਚਿਰੋਕੀ,
ਖੇੜਾ ਕੀ ਏ? ਕਿਉਂਕਰ ਲੱਭੇ।
ਆਸਾਂ ਰੱਖੀਆਂ ਮਨ ਵਿਚ ਕੀ ਕੀ?
ਵੇਖੀਏ ਸੱਜੇ ਖੱਬੇ।

ਨਵੇਂ ਜੁੱਗ ਦੀਆਂ ਨਵੀਆਂ ਗੱਲਾਂ,
ਅਕਲ ਬਹਿਸ ਦਾ ਚੱਕਰ।

੬੭