ਕੁਝ ਉੱਚੀਆਂ ਉਡਾਰੀਆਂ ਲੱਗੀਆਂ ਹਨ ਏਸ ਕਵਿਤਾ ਵਿਚ। ਚਿਆ ਗਿਆ ਹੈ ਕਿ ਰੰਗ ਤਮਾਸ਼ਿਆਂ ਦਾ ਕੋਈ ਅੰਤ ਹੈ ਜਾਂ ਨਹੀਂ। ਇਨ੍ਹਾਂ ਨੂੰ ਮਾਣਨਾਂ ਜੀਵਨ ਨੂੰ ਪ੍ਰਫੁੱਲਤ ਕਰਦਾ ਹੈ ਜਾਂ ਇਨ੍ਹਾਂ ਤੋਂ ਦੁਰ ਰਹਿਨਾਂ ਸਿੱਧੇ ਸਾਦੇ ਜੀਵਨ ਲਈ ਠੀਕ ਹੈ ਤੇ ਵਕਤ ਪਾ ਕੇ ਏਸ ਨਾਲ ਮਨ ਵਿਚ ਸੰਤੁਸ਼ਟਤਾ ਆ ਜਾਂਦੀ ਹੈ। ਰੱਬ ਨੂੰ ਪਾਣਾ ਔਖਾ ਹੈ ਜਾਂ ਸੌਖਾ। ਉਸ ਸ਼ਾਂਤ-ਨਗਰ ਤੇ ਸਾਡੇ ਵਿਚਾਲੇ ਕਿਹੜੀਆਂ ਦੀਵਾਰਾਂ ਹਨ। ਅਸੀ ਖੇੜਾ ਲੱਭਦੇ ਹਾਂ। ਜਣੇ ਜਣੇ ਤੋਂ ਆਸ ਰਖਦੇ ਹਾਂ! ਸੁੱਖ, ਸ਼ਾਨਤੀ, ਧਨ, ਇੱਜ਼ਤ, ਮਸ਼ਹੂਰੀ-ਅਸੀ ਕੀ ਕੀ ਉਮੈਦ ਕਰਦੇ ਹਾਂ ਦੁਨੀਆਂ ਪਾਸੋਂ।
ਨਵਾਂ ਜੁੱਗ ਤਰੱਕੀ ਦਾ ਜੁੱਗ ਹੈ। ਅਸੀ ਕਈ ਅਸੰਭਵ ਚੀਜ਼ਾਂ ਨੂੰ ਸੰਭਵ ਬਣਾ ਲਿਆ ਹੈ। ਕੀ ਸਾਨੂੰ 'ਵਧੇਰੇ ਚਾਨਣ' ਯਕੀਨ ਦੇ ਦਰ ਤਕ ਲਿਆ ਸਕਿਆ ਹੈ ਯਾ ਨਹੀਂ?
ਕੀ ਸਾਡੀ ਸੂਝ ਅੱਖਾਂ-ਮੀਟੀ ਨਹੀਂ? ਅਸੀ ਅਸਲੀਅਤ ਤਾਈਂ ਨਹੀਂ ਵੇਖ ਸਕਦੇ। ਏਸ ਦੁਨੀਆਂ ਵਿੱਚ ਏਓਂ ਗੁਆਚੇ ਹੋਏ ਹਾਂ ਜਿਵੇਂ ਬਾਲ ਮੇਲੇ ਅੰਦਰ; ਖੇਡਾਂ ਦੇਖ ਦੇਖ ਪ੍ਰਸੰਨ ਹੁੰਦੇ ਹਾਂ ਪਰ ਖਿਡਾਰੀ ਤਕ ਅੱਖ ਨਹੀਂ ਪਹੁੰਚਦੀ।
ਰੱਬੀ ਹੋਂਦ ਕਿਸ ਚੀਜ਼ ਤੋਂ ਪਰਗਟ ਨਹੀਂ? ਇਹ ਸਾਰੀਆਂ ਸੋਚਾਂ ਏਸ ਨਜ਼ਮ ਦੇ ‘ਪਰਦੇ ਪਿੱਛੇ' ਹਨ।
**
੬੯