ਇਹ ਵਰਕਾ ਤਸਦੀਕ ਕੀਤਾ ਗਿਆ ਏ
ਇਹ ਸਤਰਾਂ .....
ਇਹ ਅੱਖਰ......
ਇਹ ਸਤਰਾਂ ਇਕ ਸ਼ੀਸੇ ਵਾਂਗੂ,
ਆਪ-ਬੀਤੀ ਦੇ ਕਿੱਸੇ।
ਚੇਤਨਤਾਂ ਦੇ ਤੀਬਰ ਭਾਲੇ,
ਪ੍ਰੀਤ-ਮੂਲ ਦੇ ਹਿੱਸੇ।
ਇਹ ਅੱਖਰ ਨੇ ਪ੍ਰੀਤ-ਸੁਨੇਹੇ,
ਛੱਲੇ ਹੋਏ ਅਰਮਾਨ।
ਬੀਤ ਗਏ ਕੁਝ ਸੁੰਦਰ ਸੁਪਨੇ,
ਵਲਵਲਿਆਂ ਦੀ ਖਾਣ।
ਯਾਦ ਕਰੋ ਕੋਈ ਕਿਵੇਂ ਹੁਣ?
ਬੀਤੀ ਤੋਂ ਮਜਬੂਰ।
ਅੱਖੋਂ ਕਰਕੇ ਉਹਲੇ ਸਾਨੂੰ,
ਦਿਲ ਤੋਂ ਸੁੱਟਿਆ ਦੂਰ।
ਸ਼ੌਕ! ਇਹ ਉੱਚੀ ਸਾਗਰ-ਕਾਂਗ,
ਭਾਵੇਂ ਚੰਨ ਤੋਂ ਉੱਠੇ ।
੭੦