ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਪਰੇਸ਼ਾਨ ਏ-
ਦੇਰ ਤੋਂ,
ਅੱਜ ਤੋਂ ਨਹੀਂ,
ਪਰੇਸ਼ਾਨ ਰਹੇ।
ਇਕ ਖ਼ਤਮ ਹੁੰਦੀ ਨਹੀਂ
ਕਿ ਦੂਜੀ ਆ ਜਾਂਦੀ ਏ ਹੋਰ;
ਮੁਸ਼ਕਲਾਂ ਦੇ ਚੱਕਰ ਅੰਦਰ,
ਕਿਹੜੀ ਹੁੰਦੀ ਏ ਅਖ਼ੀਰ?
ਕੀ ਪਤਾ? ਕੌਣ ਜਾਣੇ
ਏਸ ਵਾਵਰੋਲੇ ਦੀ ਤੋਰ?
ਕੋਈ ਨਹੀਂ,
ਜੋ ਬੀਤੀਆਂ,
ਬੀਤ ਗਈਆਂ,
ਤੇ ਜੋ ਆਈਐਂ,
ਆਈਆਂ ਰਹਿਨ;
ਇੱਕੋ ਇਕ ਦਿਲ ਦੇ ਗ਼ਰੀਬ,
ਕੀ ਅਨੁਮਾਨ ਰਹੇ।

ਉਪਦੇਸ਼ ਮਹਾਤਮਾਂ ਗੌਤਮ ਦੇ,
ਦਿੱਤੇ ਜੋ ਉਸ ਨੇ ਦੁਨੀਆਂ ਨੂੰ,
ਸਦੀਆਂ ਪਹਿਲੇ,
ਲਾਟਾਂ ਦੇ ਹਿਰਦਿਆਂ ਤੇ ਨੇ ਅੱਜ।
ਉਹ ਤਿਆਗੀ!
ਜੋ ਟੁਰ ਗਿਆ

੭੪