ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਕ ਦਿਨ,
ਦੇਖੋ ਤੇ ਸਹੀ,
ਮੇਲਾਂਗਾ,
ਜ਼ਮੀਨ ਆਸਮਾਨ ਮੇਲਾਂਗਾ।
ਕੀ ਗੱਲ ਏ ?
ਕੀ ਸਮਝਦੇ ਨੇ ਇਹ ਪੈਸੇ ਵਾਲੇ?
ਦਿਮਾਗ਼ ਇਨ੍ਹਾਂ ਦਾ
ਵਿਗੜਿਆ ਕਿਉਂ ਰਹਿੰਦਾ ਏ ਸਦਾ;
ਗੁੱਟ ਏਉਂ ਨੇ ਜਿਵੇਂ
ਪੀ ਪੀ ਕੇ ਹੋਏ,
ਸ਼ਰਾਬੀ ਮਤਵਾਲੇ।
ਜ਼ਿੰਦਗੀ—
ਜ਼ਿੰਦਗੀ ਦੀ ਕੀਮਤ ਪੈਸਾ।
ਬਨ ਗਈ ਏ ਕਿਸਤਰਾਂ ਏਦਾਂ?
ਬਦਲਾਨੀ ਪਵੇਗੀ
ਸਾਨੂੰ ਗ਼ਰੀਬਾਂ ਨੂੰ।
ਇਤਹਾਸ ਫਰਾਂਸ ਦਾ
ਵੰਗਾਰ ਰਿਹਾ ਏ
ਬਗ਼ਾਵਤ ਨੂੰ;
ਹੇਠਲੀ ਉੱਤੇ ਦੀ ਵਾਰੀ
ਲਿਆਨੀ ਪਵੇਗੀ
ਸਾਨੂੰ ਗ਼ਰੀਬਾਂ ਨੂੰ।
**
੭੬