ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲਿਆ ਤੇ ਗ਼ਰੀਬ ਅਮੀਰ ਬਣੇ ਅਰ ਅਮੀਰ ਗ਼ਰੀਬ। ਜੇਲਾਂ ਦੇ ਦਰਵਾਜ਼ੇ ਟੁੱਟੇ। ਓਨ੍ਹਾਂ ਵਿਚ ਤਾੜੇ ਹੋਏ ਗ਼ਰੀਬ ਬਗ਼ਾਵਤ ਲਈ ਮਜਬੂਰ ਹੋ ਗਏ। ਇਕ ਵੱਡਾ ਜਹਾਦ ਹੋਇਆ। ਅਮੀਰ, ਜ਼ੁਲਮ ਕਰ ਰਹੇ ਅਮੀਰ, ਇਨਸਾਨਾਂ ਤੋਂ ਦਰਿੰਦੇ ਬਣ ਚੁੱਕੇ ਅਮੀਰ, ਸੂਲੀਆਂ ਤੇ ਚੜ੍ਹੇ । ਗ਼ਰੀਬ ਗੱਡੀਬਾਨਾਂ ਤੇ ਢਾਬਿਆਂ ਵਾਲਿਆਂ ਨੇ ਜੱਜੀਆਂ ਸੰਭਾਲੀਆਂ ਤੇ ਆਪਨੇ ਹਾਕਮਾਂ ਦੀ ਕਿਸਮਤ ਦਾ ਫੈਸਲਾ ਕੀਤਾ।

ਹਿੰਦੁਸਤਾਨ ਵਿੱਚ ਅੱਜ ਵੀ ਗ਼ਰੀਬ ਦੱਬੇ ਹੋਏ ਹਨ ਪਰ ਉਨ੍ਹਾਂ ਵਿੱਚ ਜਾਗ੍ਰਤ ਆ ਰਹੀ ਹੈ। ਅਸੀਂ ਆਜ਼ਾਦ ਹੋ ਕੇ ਰਹਵਾਂਗੇ ਤਾਂ ਜੋ ਦੂਜੀਆਂ ਆਜ਼ਾਦ ਕੌਮਾਂ ਵਾਂਗ ਅਸੀ ਵੀ ਖ਼ੁਸ਼ਹਾਲ ਹੋ ਸਕੀਏ ਤੇ ਏਸ ਲਈ ਸਾਨੂੰ ਗ਼ਰੀਬਾਂ ਨੂੰ ਕਮਰ ਕੱਸਾ ਕਰਨਾ ਪਵੇਗਾ-ਇਕ ਦਿਨ।

**

੮੦