ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਵਿਤਾ
ਸ਼ੌਕ ਮੇਰੇ ਖਿੱਚ ਖਿੱਚ ਲੈ ਜਾਂਦੇ
ਪਰ ਪਰੇ ਇਸ ਹਸਤੀਓਂ ਦੂਰ।
ਵੱਧ ਵੱਧ ਜੋਸ਼ ਉਮਲਦੇ ਉਛਲਨ
ਉਚੱੜਨ ਵੱਖਰੇ ਮਸਤੀਓਂ ਦੂਰ।
ਸੁਰਤ-ਉਡਾਰੀ ਧੂ ਲੈ ਜਾਵੇ
ਦੂਰ ਦੁਰੇਡੇ ਪਸਤੀਓਂ ਦੂਰ।
ਸ਼ਾਲਾ! ਦਿਨ ਓਹ ਵੀ ਕੁਈ ਆਵੇ
ਅੱਕ ਨਿਕਲਾਂ ਜਦ ਬਸਤੀਓਂ ਦੂਰ।
ਠ ਕਿਤੇ ਪਬਾਣੀ ਦੇ ਕੰਡੇ
ਜੰਗਲ ਜੂਹਾਂ ਦੇ ਵਿਚਕਾਰ।
ਜੀਵਨ-ਸਾਜ਼ ਪਕੜ ਕੇ ਸਹਿਜੇ
ਛੇੜ ਦਿਆਂ ਕੋਈ ਟੁੱਟਾ ਤਾਰ।
ਤਾਰ ਛਿੜੇ ਤਨ ਥਰ ਥਰ ਕੰਬੇ
ਨਿਕਲ ਟੁਰੇ ਖ਼ਿਆਲਾਂ ਦਾ ਭਾਰ।
ਐਸਾ ਸੋਮਾਂ ਉਮਲ ਪਵੇ ਜੋ
ਕਵਿਤਾ ਆਵੇ ਫੁੱਟ ਫੁੱਟ ਬਾਹਰ।
ਕਿਹਾ ਜਾਂਦਾ ਹੈ ਕਿ ਕਵਿਤਾ ਜੀਵਨ ਤੋਂ ਜਾ ਸਕਦੀ। ਕੁਦਰਤੀ ਹੈ ਕਿ ਇਨਸਾਨ ਅਪਨੇ ਤਜਰਬੇ ਦੱਸੋ
੮੬