ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ ਬੰਦ

(ਵਲ' ਸਤਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ)

ਸਰਦਾਰ ਖ਼ੁਸ਼ਹਾਲ ਸਿੰਘ ਜੀ ਨੇ ਜੋ ਅਪਨੀ ਛਾਪ ‘ਚਰਣ ਰਖਦੇ ਹਨ, ਅਪਣੀਆਂ ਨਜ਼ਮਾਂ ਦਾ ਸੰਗੁ ਛਪਣ ਤੋਂ ਪਹਿਲਾਂ ਮੈਨੂੰ ਦਿਤਾ ਹੈ ਕਿ ਮੈਂ ਇਸ ਨੂੰ ਵਾਲਾਂ ਤੋਂ ਆਪਣੇ ਕੁਝ ਖ਼ਿਆਲ ਦੇ ਸਕਾਂ । ( ਸਰਦਾਰ ਜੀ ਇਕ ਬੜੇ ਕੁਲੀਨ, ਸਭਾਵ ਦੇ ਨੇਕ ਤੇ ਉਪਕਾਰੀ ਪਿਤਾ ਦੋ ਸਪਤੂ ਹਨ, ਜੋ ਡਾਕਟਰ ਸਨ ਤੇ ਆਪਣਾ ਕੰਮ ਹਮਦਰਦੀ ਤੇ ਪਿਆਰ ਨਾਲ ਕੀਤਾ ਕਰਦੇ ਸਨ । ਉਹਨਾਂ ਦੇ ਸੁਭਾਵ ਦੀ ਭਲਿਆਈ ਇਸ ਕਵੀ ਸਪੂਤ ਵਿੱਚ ਮੌਜੂਦ ਹੈ । ਕਵੀ ਜੀ ਅਜੇ ਬਾਲ ਅਵਸਥਾ ਵਿਚ ਹੀ ਸਨ ਕਿ ਆਪ ਦੇ ਪਿਤਾ-ਡਾਕਟਰ ਬਲਵੰਤ ਸਿੰਘ ਜੀ-ਪ੍ਰਲੋਕ ਚਲਾਨਾ ਕਰ ਗਏ । ਇਸ ਪਿਆਰ-ਪਾਲਨਾਂ ਵਾਲੇ ਸਾਏ ਦੇ ਸਿਰੋਂ ਦੂਰ ਹੋ ਜਾਣ ਕਰ ਕੇ ਆਪ ਜੀ ਨੂੰ ਬਾਲ ਅਵਸਥਾ ਤੋਂ ਹੀ ਅਨੇਕ ਔਖਿਆਈਆਂ ਦੇਖਣੀਆਂ ਤੇ ਝਲਣੀਆਂ ਪਈਆਂ । ਇਸਤਰ੍ਹਾਂ ਇਨਸਾਨੀ ਜ਼ਿੰਦਗੀ