ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੋਚ ਜੇ ਆਵੇ ਕਦੀ ਤੇ ਮਨ ਦੀ ਸਫਾਈ ਕਰੀਏ।
ਮਨ ਵਿੱਚ ਰੋਗ ਲੱਗੈ, ਮਨ ਦੀ ਦਵਾਈ ਕਰੀਏ।
ਜਿੱਥੋਂ ਤਕ ਵਾਹ ਚੱਲੇ, ਜੱਗ ਵਿਚ ਭਲਾਈ ਕਰੀਏ।
ਚਾਰ ਦਿਨ ਜ਼ਿੰਦਗੀ ਦੇ ਅਸੀ ਨੇਕ ਕਮਾਈ ਕਰੀਏ।
ਅਪਨਾ ਜੇ ਮਨ ਠੀਕ ਹੋਵੇ,ਸਭ ਵਿਚ ਚੰਗਿਆਈ ਦਿੱਸੇ।
ਦੂਈ ਜੇ ਮਿੱਟ ਜਾਏਂ ਕਿਤੇ, ਵੈਰੀ ਵੀ ਭਾਈ ਦਿੱਸੇ।
ਆਓ ਫੇਰ ਕੱਠੇ ਹੋਵੋ, ਫਰਜ਼ਾਂ ਨੂੰ ਜਾਣਨ ਖ਼ਾਤਰ।
ਬੀਤਿਆਂ ਸਭ ਕੁਝ ਭੁਲਾ, ‘ਹੁਣ’ ਨੂੰ ਸੁਧਾਰਨ ਖ਼ਾਤਰ।
ਬਰਸੀਆਂ ਐਵੇਂ ਨੇ ਸਭ, ਕੇਵਲ ਮਨਾਵਨ ਖ਼ਾਤਰ।
ਸਮਝਨਾਂ ਅਸੀ ਨਹੀਂ ਜੇ, ਅਪਨੀ ਚਲਾਵਨ ਖ਼ਾਤਰ।
ਹਾਲੀ ਵੀ ਵਕਤ ਹੈ, ਉੱਠੋ ਸੰਭਾਲੋ ਵੀਰੋ!
ਗੱਲਾਂ ਵਿਚ ਐਂਵੇਂ ਸਮਾਂ, ਹੋਰ ਨਾਂ ਟਾਲੋ, ਵੀਰੋ!
੯੨