ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗ ਤੇ ਪਾਣੀ

ਕਣੀਆਂ ਆਈਆਂ-
ਛੱਮ ਛੱਮ ਆਈਆਂ,
ਨੱਚ ਨੱਚ ਕਰਨ ਅਲਾਪ।
ਸੜਕਾਂ ਤਪੀਆਂ-
ਸੜ ਸੜ ਤਪੀਆਂ,
ਸੀਨਿਓਂ ਉੱਠੀ ਭਾਪ।
ਵੇਖੋ ਤਮਾਸ਼ਾ!
ਅੱਗ ਤੇ ਪਾਣੀ
ਕਠੇ ਦੋਵੇਂ
ਰੋਕ ਖਲੋਤੇ
ਰਸਤਾ ਮੇਰਾ।
ਪਰ ਮੇਰੀ ਨੀਝ−
ਕਿਤੇ ਦੂਰ ਦੂਰ,
ਇਕ ਉੱਜੜੇ; ਜੰਗਲ ਵਿਚ ਕਿਧਰੇ
ਇਕ ਪਿੱਪਲ ਤੇ ਉਸਦੀ ਛਾਵੇਂ
ਇਕ ਕੁਟੀਯਾ ਤੇ ਉਸ ਦੇ ਅੰਦਰ
ਜਗ ਰਹੀ ਦੈਵੀ ਜੋਤ ਕੋਈ।

੯੪