ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਹ ਵਿਚ ਨਦੀਆਂ—
ਆਸਾਂ ਨਾਲ ਭਰਪੂਰ,
ਤੇਜ਼ ਰੁੜ੍ਹਦੀਆਂ ਜਾਣ।
ਰਾਹ ਵਿਚ ਪੰਛੀ—
ਚਾਵਾਂ ਭਰੇ ਖਲੇਰਨ ਖੰਭ,
ਗਾਂਦੇ ਮਿੱਠੇ ਗੀਤ।
ਰਾਹ ਵਿਚ ਬ੍ਰਿਛ—
ਪਾਣੀਆਂ ਧੋਤੇ, ਹਰੇ ਭਰੇ
ਗੁੱਟ, ਮਸਤੀ ਵਿਚ ਝੂਮਨ।
ਰਾਹ ਵਿਚ ਬਦਲੀਆਂ—
ਧੂਆਂ ਬਨ ਬਨ
ਉੱਡਦੀਆਂ ਜਾਣ
ਮਾਹੀ ਅਪਨੇ ਦੇ ਦੇਸ।
ਦਿਲ ਵਿਚ ਆਸਾਂ
ਦਿਲ ਵਿਚ ਗੀਤ
ਦਿਲ ਵਿਚ ਮਸਤੀ
ਦਿਲ ਵਿਚ ਉਡਾਰੀ
ਸਾਰੇ ਤਾਰ ਛਿੜੇ ਹੋਏ ਦਿਲ ਦੇ
ਇਹ ਕਿਵੇਂ ਰੋਕ ਲਾਂ
ਤੇ ਰੁਕ ਜਾਂ ਆਪ?
ਕੀ ਮਕ ਜਾਂ ਆਪ? .

੯੫