ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਾਨੁਖਤਾ ਕਿਓਂ ਪੀੜ ਪੀੜ ਏ?
ਕੋਈ ਮੱਥੇ ਦੇ ਲੇਖ,
ਗੁਪਤ ਜਹੇ;
ਕੋਈ ਹੱਥ ਦੀ ਲਕੀਰ,
ਅਦਿਸ ਜਹੀ;
ਕਿਓਂ ਜ਼ਿੰਦਗੀ ਦੇ ਸਾਜ਼ ਨੂੰ
ਮੀਟ ਰੱਖੇ ਮੁੱਠ ਵਿੱਚ।
ਤਾਰ ਕੋਈ ਤੜਪੇ ਸਹੀ;
ਆਵਾਜ਼ ਦਾ ਗਲਾ ਘੁੱਟ ਕੇ,
ਲੇਖਾਂ ਦਾ ਚੱਕਰ ਸੁੱਟ ਦੇਵੇ,
ਤੋੜ ਕੇ-
ਕਿਸੇ ਗੁੱਠ ਵਿੱਚ।
ਕਿਉਂ?
ਇਕ ਖ਼ਿਆਲ ਇਹ-
ਮੱਥੇ ਦੇ ਲੇਖ ਅੱਟਲ।
ਕੋਸ਼ਸ਼ਾਂ ਬੇਲਾਭ ਨੇ
ਹੋਣੀ ਸਦਾ ਪ੍ਰਬੱਲ।
੯੭