ਸਮੱਗਰੀ 'ਤੇ ਜਾਓ

ਪੰਨਾ:ਮੇਰੇ ਇਸਤਰੀ ਪਾਤਰ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਈ 'ਚ 'ਰੱਜੋ' ਨਾਂ ਨਾਲ ਹੀ ਲਿਆਂਦਾ, ਪਰ ਕਹਾਣੀ ਦੀ ਮੁੱਖ ਪਾਤਰ ਹੋਰ ਹੈ, ਉਹ ਵੀ ਸਾਡੇ ਗੁਆਂਢ 'ਚ ਰਹਿੰਦੀ ਔਰਤ 'ਆਮਰੋ' ਸੀ, ਜਿਹਦੀ 'ਰੱਜੋਂ' ਨਾਲ ਨਾਲ ਗੂੜ੍ਹੀ ਸਾਂਝ ਸੀ ਤੇ ਜਿਹਦੇ ਸਰੀਰਕ ਸੰਬੰਧ ਖਾਸੇ ਲੋਕਾਂ ਨਾਲ ਸਨ। ਉਸ ਔਰਤ ਨਾਲ ਸੰਬੰਧਤ ਅਨੇਕਾਂ ਘਟਨਾਵਾਂ ਮੈਂ ਦੇਖੀਆਂ-ਸੁਣੀਆਂ ਸਨ ਪਰ ਮੈਂ ਉਹਦੇ ਮਨ 'ਚ ਬੈਠ ਕੇ ਉਹਦੀ ਮਨੋਦਸ਼ਾ ਸਮਝਣਾ ਚਾਹੁੰਦਾ ਸੀ। ਪਿੰਡ ਦੇ ਲੋਕ ਉਹਦੇ ਲਈ ਮਾੜੇ ਤੋਂ ਮਾੜੇ ਲਫਜ਼ ਵਰਤਦੇ ਸਨ ਪਰ ਮੇਰਾ ਦਿਮਾਗ਼ ਉਹਨੂੰ ਠੀਕ ਕਹਿੰਦਾ ਸੀ ਤੇ ਸਾਡਾ ਸਮਾਜਿਕ ਸਿਸਟਮ ਉਸ ਨੂੰ ਮਾੜਾ ਕਹਿੰਦਾ ਸੀ। ਮੈਂ ਉਸ ਨੂੰ ਮੁੱਖ ਪਾਤਰ ਦੇ ਤੌਰ 'ਤੇ ਆਪਣੀ ਕਹਾਣੀ 'ਚ ਪੇਸ਼ ਕੀਤਾ। ਕੁਝ ਦ੍ਰਿਸ਼ ਤੇ ਘਟਨਾਵਾਂ, ਘਟਨਾਵਾਂ ਨੂੰ ਜੋੜਨ ਦੇ ਤਰੀਕੇ ਮੈਂ ਕਲਪਨਾ ਨਾਲ ਉਸਾਰੇ। ਦੋ ਕੁ ਦਿਨਾਂ 'ਚ ਕਹਾਈ ਲਿਖ ਦਿੱਤੀ ਤੇ ਤਿੰਨ-ਚਾਰ ਵਾਰੀ ਕਹਾਣੀ ਸੋਧੀ। ਮੇਰੇ ਦਿਮਾਗ ਨੇ ਘਟਨਾਵਾਂ ਨੂੰ ਨਵੀਂ ਸ਼ਕਲ ਦਿੱਤੀ। ਕਦੇ ਸੋਚਿਆ ਵੀ ਨਹੀਂ ਸੀ ਇਹ ਐਡੀ ਵੱਡੀ ਔਰਤ ਪਾਤਰ ਵਜੋਂ ਉਭਰੇਗੀ। ਉਹ ਔਰਤ ਹੀ ਆਪਣੀ ਕਹਾਣੀ ਕਹਿੰਦੀ ਹੈ।

ਉਸ ਮੁੱਖ ਪਾਤਰ ਬੁੜ੍ਹੀ ਦੇ ਹੁੱਕੀ ਪੀਣ ਦੇ ਅਨੁਭਵ ਨੂੰ ਮੈਂ ਬਰੀਕੀ ਨਾਲ ਪੇਸ਼ ਕੀਤਾ, ਇਹ ਅਨੁਭਵ ਮੈਂ ਆਪਣੀ 'ਨਾਨੀ' ਤੋਂ ਲਿਆ। ਮੇਰੀ ਨਾਨੀ ਹੁੱਕੀ ਪੀਂਦੀ ਹੈ। ਕੌੜੇ ਤੰਬਾਕੂ ਦੇ ਧੂੰਏ ਨੂੰ ਮੈਂ ਕਈ ਵਾਰੀ ਮਹਿਸੂਸ ਕੀਤਾ, ਸ਼ਾਇਦ ਤਾਂ ਹੀ ਇਹ ਅਨੁਭਵ ਕਹਾਣੀ 'ਚ ਬੜੇ ਯਥਾਰਥਕ ਤਰੀਕੇ ਨਾਲ ਪੇਸ਼ ਹੋਏ। ਬੁੱਢੀ ਦੇ ਹੁੱਕੀ ਪੀਣ ਦਾ ਅਨੁਭਵ ਪਹਿਲਾਂ ਕਹਾਣੀ ਵਿਚ ਇਸ ਤਰੀਕੇ ਨਾਲ ਪੇਸ਼ ਨਹੀਂ ਹੋਇਆ। ਫਿਰ ਕੁਝ ਮਹੀਨੇ ਬਾਅਦ ਕਿਸੇ ਕਹਾਣੀਕਾਰ ਦੀ ਕਹਾਣੀ ਛਪਦੀ ਹੈ ਜਿਹਦੇ ਵਿਚ ਇਕ ਬੁੱਢੀ ਔਰਤ ਹੈ ਜਿਹੜੀ ਹੁੱਕੀ ਪੀਂਦੀ ਬਲਿਊ ਫਿਲਮ ਦੇਖਦੀ ਹੈ। ਮੈਨੂੰ ਕੁਝ ਦੋਸਤਾਂ ਨੇ ਕਿਹਾ ਤੇਰੀ ਬੁੱਢੀ ਹੁੱਕੀ ਪੀਣ ਵਾਲੀ ਚੋਰੀ ਹੋਣ ਲੱਗ ਪਈ ਹੈ। ਮੈਨੂੰ ਤਸੱਲੀ ਹੋਈ ਇਹ ਵਿਲੱਖਣ ਪਾਤਰ ਹੈ ਜਿਹਦੀ ਚੋਰੀ ਹੋ ਰਹੀ ਹੈ। ਕਸੂਰਵਾਰ ਕਹਾਣੀ ਵਿਚ ਬੁੱਢੀ ਦਾ ਹੁੱਕੀ ਪੀਣਾ ਤੇ ਆਪਣੇ ਅਤੀਤ ਨੂੰ ਚੇਤੇ ਕਰਨਾ ਨਾਲ ਨਾਲ ਖੰਡਤ ਅਤੀਤ ਵੱਲ ਝਾਕਣਾ ਆਪਸ ਵਿਚ ਬਹੁਤ ਗਹਿਰੇ ਜੁੜੇ ਹੋਏ ਹਨ। ਜਿਸ ਨੂੰ ਤੋੜਿਆ ਨਹੀਂ ਜਾ ਸਕਦਾ ਜੇ ਅਸੀਂ ਪ੍ਰਭਾਵਿਤ ਹੋ ਕੇ ਬੁੱਢੀ ਨੂੰ ਹੁੱਕੀ ਪੀਣ ਲਾ ਦਈਏ ਤਾਂ ਗੱਲ ਹਾਸੋਹੀਣੀ ਬਣ ਜਾਂਦੀ ਹੈ। ਇਸ ਕਹਾਣੀ ਦੀ ਬੁੱਢੀ ਔਰਤ ਨੂੰ ਮੈਂ ਆਪਣੀ ਸਭ ਤੋਂ ਸ਼ਕਤੀਸ਼ਾਲੀ ਪਾਤਰ ਉਦੋਂ ਮੰਨਣ ਲੱਗ ਪਿਆ ਜਦੋਂ ਪੰਜਾਬੀ ਤੋਂ ਬਾਰਲੀਆਂ ਪੰਜ ਛੇ ਜ਼ਬਾਨਾਂ ਦੇ ਪਾਠਕਾਂ ਨੇ ਇਸ ਪਾਤਰ ਦੇ ਨਵੇਂ ਨਵੇਂ ਅਰਥ ਮੈਨੂੰ ਦੱਸਣੇ ਸ਼ੁਰੂ ਕਰ ਦਿੱਤੇ। ਫਿਰ ਨਿਰੂਪਮਾ ਦੱਤ ਨੇ ਇਹਨੂੰ ਅੰਗਰੇਜ਼ੀ ਜ਼ਬਾਨ ਵਿਚ ਅਨੁਵਾਦ ਕਰਨ ਲਈ ਚੁਣ ਲਿਆ। ਉਨ੍ਹਾਂ ਦਾ ਮੱਤ ਸੀ ਕਿ ਪੰਜਾਬੀ ਕਹਾਣੀ ਵਿਚ ਅਜਿਹੀ ਔਰਤ ਮੈਂ ਪਹਿਲਾਂ ਨਹੀਂ ਦੇਖੀ। ਇਸ ਸਟੇਜ ਤੇ ਆ ਕੇ ਮੈਂ ਹੈਰਾਨੀ ਨਾਲ ਸੋਚਦਾ ਹਾਂ ਕਿ ਮੇਰੇ ਕੋਲੋਂ ਬੁੱਢੀ ਔਰਤ ਦੀ ਮਨੋ ਅਵਸਥਾ ਕਿਵੇਂ ਚਿੱਤਰ ਹੋ ਗਈ। ਜਦੋਂ ਮੈਂ ਇਹ ਕਹਾਣੀ ਲਿਖੀ ਸੀ ਉਦੋਂ ਮੇਰੀ ਉਮਰ ਮਸਾਂ 26 ਕੁ ਸਾਲ ਦੀ ਸੀ। ਇਹ ਉਮਰ ਤਾਂ ਜਵਾਨ ਕੁੜੀਆਂ ਬਾਰੇ ਸੋਚਣ ਦੀ ਹੁੰਦੀ ਹੈ। ਉਸ ਉਮਰ ਵਿਚ ਮੈਂ ਬੁੱਢੀਆਂ ਔਰਤਾਂ ਬਾਰੇ ਕਿਉ ਸੋਚ ਰਿਹਾ ਸੀ। ਮੇਰੇ ਮਨ ਦੀ ਅਵਸਥਾ ਅਜਿਹੀ ਕਿਉਂ ਸੀ। ਮੈਨੂੰ ਸਮਝ ਨਹੀਂ ਲੱਗ ਰਹੀ।

'ਕੀੜਾ' ਕਹਾਣੀ ਦੀ ਔਰਤ ਪਾਤਰ ਬਹੁਤੀ ਨਹੀਂ ਉਭਰ ਸਕੀ ਕਿਉਂਕਿ ਮਰਦ ਪਾਤਰ ਰੌਸ਼ਨ ਕਹਾਣੀ ਤੇ ਭਾਰੂ ਹੈ। ਜਿਹਨੂੰ ਕਾਮ ਦਾ ਭੋਖੜਾ ਹੈ। 'ਪਿੰਜਰ' ਕਹਾਣੀ 'ਚ ਔਰਤ 'ਮਾਂ' ਪਾਤਰ ਆਉਂਦੀ ਹੈ। ਜਿਹੜੀ ਗਰੀਬੀ ਲਚਾਰੀ ਦੀ ਦਲਦਲ ਵਿਚ ਪਿਸ ਰਹੀ ਹੈ। ਕਹਾਣੀ ਦਾ ਵਿਸ਼ਾ ਵਸਤੂ ਕੁਝ ਹੋਰ ਕਹਿੰਦਾ ਹੈ ਪਰ ਔਰਤ ਦੀ ਤ੍ਰਸਾਦੀ ਆਪਣੀ ਥਾਂ ਹੈ।

'ਜਨੇਊ' ਕਹਾਣੀ ਦੀ ਔਰਤ 'ਮੈਂ' ਪਾਤਰ ਇਕ ਵੱਖਰੀ ਤਰ੍ਹਾਂ ਦੀ ਔਰਤ ਹੈ। ਇਸ ਔਰਤ ਨੂੰ ਸਰੀਰਕ ਬਿਮਾਰੀ ਹੈ ਭਾਰ ਪੈਣ ਦੀ। ਜਿਹਦੇ ਕਰਕੇ ਉਹਦੀ ਮਨੋ ਅਵਸਥਾ ਵਿਗੜ ਜਾਂਦੀ ਹੈ। ਇਹ ਪਾਤਰ ਮੇਰੀ ਕਲਪਨਾ ਨਾਲ ਨਹੀਂ ਬਣੀ। ਸਾਡੇ ਘਰਾਂ ਦੀ ਇਕ ਔਰਤ ਨੂੰ ਇਹ ਬਿਮਾਰੀ ਸੀ। ਮੈਂ ਬੜੀ