ਮਾਨਸਕ ਵਿਗਯਾਨ (psychology) ਦੇ ਖੇਤਰ ਵਿਚ ਪੂਰਨ ਸਿੰਘ ਦੇ ਮਨ ਦੀ ਐਸੀ ਨਿਰਾਲੀ ਅਵਸਥਾ ਵਿਚਿਤ੍ਰ ਹੈ । ਇਸ ਯੋਗ ਦਵਾਰਾ ਉਹ ਦੁਨੀਆ ਦੇ ਸ਼ੋਰ ਵਿਚ ਵਸਦੇ ਹਿਮਾਲੀਆ ਦੀਆਂ ਏਕਾਂਤਾਂ ਵਿਚ ਅਪਨੇ ਮਨ ਨੂੰ ਟਿਕਾ ਸਕਦਾ ਸੀ।
ਉਸ ਵਕਤ (੧੯੦੨ ਈ:) ਵਿਚ ਪੂਰਨ ਸਿੰਘ ਦੀ ਉਮਰ ੨੧ ਸਾਲ ਦੀ ਸੀ। ਆਪ ਦਾ ਜਨਮ ਸਲਹੱਡ ਪਿੰਡ ਵਿਚ ਫਰਵਰੀ ੧੮੮੧ ਈ: ਵਿਚ ਹੋਇਆ ਜੋ ਕਿ ਐਬਟਾਬਾਦ ਦੇ ਕੋਲ ਹੈ। ਪੰਜ ਭੈਣ ਭਰਾਵਾਂ ਵਿਚੋਂ ਆਪ ਸਭ ਤੋਂ ਵਡੇ ਸਨ। ਆਪਦੇ ਪਿਤਾ ਸ: ਕਰਤਾਰ ਸਿੰਘ ਕਾਨੂੰਗੋ ਸਨ। ਮਾਤਾ ਦਾ ਨਾਮ ਸ਼੍ਰੀਮਤੀ ਪਰਮਾ ਦੇਵੀ ਸੀ। ਬਚਪਨ ਦੇ ਬਾਲਸਖੇ ਪਠਾਨ ਤੇ ਹਿੰਦੂ ਮੰਡੇ ਸਨ ਜਿਸ ਕਰਕੇ ਪਠਾਨਾਂ ਵਰਗੀ ਆਜ਼ਾਦੀ ਤੇ ਬਾਦਸ਼ਾਹੀ ਬਚਪਨ ਤੋਂ ਆਪ ਮੁਹਾਰੀ ਆ ਗਈ ਸੀ।
ਮੁਢਲੀ ਵਿਦਿਆ ਆਪ ਨੇ ਪੰਜ ਸਾਲ ਦੀ ਉਮਰ (੧੮੮੬ ਈ:) ਵਿਚ ਹਵੇਲੀਆਂ ਦੀ ਮਸਜਿਦ ਵਿਚ ਸ਼ੁਰੂ ਕੀਤੀ ਜਿਥੇ ਮੌਲਵੀ ਕੋਲੋਂ ਫਾਰਸੀ ਤੇ ਉਰਦੂ ਅਖਰ ਸਿਖੇ। ਮਗਰੋਂ ਸਿਖ ਧਰਮਸਾਲਾ ਵਿਚ ਭਾਈ ਬੇਲਾ ਸਿੰਘ ਪਾਸੋਂ ਗੁਰਮੁਖੀ ਦੀ ਪੈਂਤੀ ਅਤੇ ਗੁਰਬਾਣੀ ਪੜੀ | ਆਪਦੇ ਪਿਤਾ ਦੀ ਬਦਲੀ ੧੮੯੦ ਈ: ਵਿਚ ਹਰੀਪੁਰ ਹੋ ਗਈ। ਉਥੇ ਐਂਗਲੋ ਮਿਡਲ ਸਕੂਲ ਵਿਚ ਦਾਖਲ ਹੋਏ। ਮਿਡਲ ਦਾ ਇਮਤਿਹਾਨ ੧੨ ਸਾਲ ਦੀ ਉਮਰ (੧੮੯੩ ਈ:) ਵਿਚ ਪਾਸ ਕੀਤਾ। ਫਿਰ ਹਰੀਪੁਰ ਹਾਈ ਸਕੂਲ ਨਾ ਹੋਣ ਕਰਕੇ ਸਾਰਾ ਟੱਬਰ ਰਾਵਲਪਿੰਡੀ ਆ ਗਇਆ, ਪਰ
ਕ