ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਨਸਨੇਜ਼ ਆਪਣੇ ਨੱਕ ਤੇ ਮੁੜ ਚੰਗੀ ਤਰਾਂ ਟਿਕਾ ਕੇ ਰੱਖੀ ਤੇ ਚਾਰ ਚੁਫੇਰੇ ਨਿਗਾਹ ਮਾਰੀ ।

"ਸਬ ਕੋਈ ! ਮੇਰੇ ਖਿਆਲ ਵਿਚ" ਉਸ ਖੁਸ਼ ਮਿਜਾਜ਼ ਸੌਦਾਗਰ ਨੇ ਉੱਤਰ ਦਿੱਤਾ———

"ਚੰਗਾ ਜੀ ! ਅਸੀ ਹੁਣੇ ਜਾਚ ਲੈਂਦੇ ਹਾਂ," ਤੇ ਆਪਣੀ ਜੇਬ ਵਿੱਚੋਂ ਉਸ ਨਾਵਾਂ ਦੀ ਫਹਿਰਿਸਤ ਕੱਢੀ ਤੇ ਹਾਜਰੀ ਜੇਹੀ ਲੈਣ ਲੱਗ ਗਇਆ, ਤੇ ਹਰ ਇਕ ਆਦਮੀ ਵਲ ਕਦੀ ਆਪਣੇ ਪਿਨਸਨੇਜ਼ ਵਿਚ ਦੀ, ਕਦੀ ਉਨ੍ਹਾਂ ਦੇ ਉੱਪਰੋਂ ਦੀ ਤੱਕਦਾ ਜਾਂਦਾ ਸੀ ।

"ਸਰਕਾਰੀ ਕੌਂਸਲਰ ———ਆਈ. ਐਮ, ਨਿਕੀਫੋਰੋਵ।"

"ਮੈਂ ਹਾਂ," ਇਕ ਪਰ ਰੁਹਬ ਆਦਮੀ ਨੇ ਉੱਤਰ ਦਿੱਤਾ, ਇਹਨੂੰ ਕਾਨੂੰਨੀ ਅਦਾਲਤਾਂ ਦਾ ਤਰਜ਼ ਤਰੀਕਾ ਤੇ ਕਾਰਵਾਈ ਦੇ ਰਸਮ ਰਵਾਜ ਚੰਗੀ ਤਰਾਂ ਪਤਾ ਸਨ ।

"ਆਈਵਨ ਸੈਮੀਨਿਚ ਈਵਾਨੋਵ———ਪਿਨਸ਼ਨ ਯਾਫਤਾ ਕਰਨੈਲ" ।

"ਆਹ ਇੱਥੇ," ਇਕ ਪਤਲੇ ਦੁਬਲੇ ਆਦਮੀ ਨੇ ਜਿਸ ਫੌਜੀ ਵਰਦੀ ਪਾਈ ਹੋਈ ਸੀ ਜਵਾਬ ਦਿੱਤਾ।

"ਦੂਸਰੀ ਗਿਲਡ ਦਾ ਸੌਦਾਗਰ ਪੀਟਰ ਬਕਲਾਸ਼ੋਵ ।"

"ਅਸੀ ਹਾਂ ਆਹ ਬੱਸ ਤਿਆਰ," ਉਸ ਮਖੌਲੀ ਤਬੀਅਤ੬੮