ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/103

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਾਲੇ ਸੌਦਾਗਰ ਨੇ ਚੰਗੀ ਖੁੱਲ੍ਹੀ ਮੁਸਕੜੀ ਭਰ ਕੇ ਉੱਤਰ ਦਿੱਤਾ।

"ਗਾਰਡਾਂ ਦਾ ਲਫਟੈਂਟਸ਼ਾਹਜ਼ਾਦਾ ਦਮਿਤਰੀ ਨਿਖਲੀਊਧਵ।"

"ਮੈਂ ਆਹ ਹਾਂ," ਨਿਖਲੀਊਧਵ ਬੋਲਿਆ।

ਆਪਣੇ ਪਿਨਸਨੇਜ਼ ਦੇ ਕਿਨਾਰੇ ਥੀਂ ਉੱਤੋਂ ਦੀ ਨਿਖਲੀਊਧਵ ਵਲ ਵੇਖਕੇ, ਅਸ਼ਰ ਨੇ ਬੜੇ ਅਦਬ ਤੇ ਖੁਸ਼ ਅਸਲੂਬੀ ਨਾਲ ਸਿਰ ਝੁਕਾਇਆ, ਜਿੰਵੇਂ ਇਉਂ ਕਰਨ ਨਾਲ ਉਹ ਚਾਹੁੰਦਾ ਸੀ ਕਿ ਹੋਰਨਾਂ ਦੇ ਮੁਕਾਬਲੇ ਤੇ ਉਸ ਵਲ ਕੁਛ ਅਦਬ ਅਦਾਬ ਦਾ ਫ਼ਰਕ ਕਰਕੇ ਦੱਸੇ।

"ਕਪਤਾਨ ਓਰੀ ਦਮੀਤ੍ਰਿਚ ਦਾਨਚਿਨਕੋ; ਗਰੈਗਰੀ ਐਫੀਮਿਚ ਕੂਲੇਸ਼ੋਵ ਸੌਦਾਗਰਆਦਿਆਦਿ"

ਸਵਾਏ ਦੋਹਾਂ ਦੇ ਸਾਰੇ ਹਾਜ਼ਰ ਸਨ।

ਅਸ਼ਰ ਨੇ ਆਪਣੀ ਬਾਂਹ ਬੜੀ ਹੀ ਪਿਆਰੀ ਜੇਹੀ ਉਲਾਰ ਨਾਲ ਉਤਾਹਾਂ ਕਰਕੇ ਬੂਹੇ ਵਲ ਇਸ਼ਾਰਾ ਕੀਤਾ ਤੇ ਕਿਹਾ, "ਸ਼ਰੀਫ ਜ਼ਾਦਿਓ! ਹੁਣ ਚਲੋ ਤੁਸੀ ਅਦਾਲਤ ਨੂੰ ਸੋਭਾਇਮਾਨ ਕਰੋ।" ਸਬ ਦਰਵਾਜੇ ਵਲ ਹਿੱਲੇ, ਤੇ ਇਕ ਦੂਜੇ

੬੯