ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹੀ ਕੋਈ ਤਸ਼ਤਰੀ ਸੀ, ਜਿਸ ਦੇ ਨਾਲ ਦੀਆਂ ਵਿੱਚ ਰਿਫਰੈਸ਼ਮਿੰਟ ਰੂਮਾਂ ਵਿੱਚ ਖਾਣ ਪੀਣ ਲਈ ਮਿਠਾਈ ਦੀਆਂ ਵਨਗੀਆਂ ਧਰੀਆਂ ਹੁੰਦੀਆਂ ਹਨ । ਦਵਾਤ ਸੀ, ਕਲਮਾਂ ਸਨ, ਸਾਫ ਸੁਥਰੇ ਕਾਗਜ਼, ਤੇ ਕਈ ਕਿਸਮ ਦੀਆਂ ਹੁਣੇ ਘੜੀਆਂ ਪਿਨਸਲਾਂ ਪਈਆਂ ਸਨ ।

ਸਰਕਾਰੀ ਵਕੀਲ ਜੱਜਾਂ ਨਾਲ ਹੀ ਕਮਰੇ ਵਿੱਚ ਦਾਖਲ ਹੋਇਆ ਸੀ । ਓਹੋ ਆਪਣਾ ਬਸਤਾ ਇਕ ਕੱਛ ਵਿੱਚ ਲਈ ਤੇ ਦੂਜੀ ਬਾਂਹ ਉਸੀ ਤਰ੍ਹਾਂ ਉਲਾਰਦਾ ਲਟਕਾਉਂਦਾ ਮਚਕਾਊ ਜੇਹਾ ਬਾਰੀ ਲਾਗੇ ਆਪਣੀ ਥਾਂ ਤੇ ਜਾ ਬੈਠਾ, ਤੇ ਆਪਣੀਆਂ ਮਿਸਲਾਂ ਪੜ੍ਹਨ ਦੇ ਆਹਰ ਵਿੱਚ ਲੱਗ ਪਇਆ । ਇੰਝ ਦੱਸਣ ਲੱਗਾ ਕਿ ਜਿਵੇਂ ਉਸ ਪਾਸ ਇਕ ਸੈਕੰਡ ਵੀ ਵਿਅਰਥ ਗਵਾਣ ਨੂੰ ਨਹੀਂ ਸੀ, ਸ਼ਾਯਦ ਓਹ ਆਸ ਕਰਦਾ ਸੀ ਕਿ ਜਦ ਤਕ ਅਦਾਲਤ ਦਾ ਸਾਰਾ ਸਾਮਾਨ ਤੇ ਕਾਰਵਾਈ ਆਦਿ ਦਾ ਜਮਘਟ ਤਿਆਰ ਹੁੰਦਾ ਹੈ ਉਹ ਮੁਕੱਦਮੇਂ ਦੇ ਆਹਮ ਨੁਕਤੇ ਸਮਝ ਲਵੇਗਾ ਤੇ ਤਦ ਤਕ ਤਕਰੀਰ ਲਈ ਤਿਆਰ ਹੋ ਸੱਕੇਗਾ।ਓਹ ਹੁਣੇ ਹੀ ਸਰਕਾਰੀ ਵਕੀਲ ਬਣਿਆ ਸੀ, ਮਸੇਂ ਚਾਰ ਕੁ ਮੁਕੱਦਮੇ ਕੀਤੇ ਸਨ ਸੂ, ਤੇ ਉਹ ਕਿਸੀ ਬੜੇ ਉੱਚੇ ਹੁੱਦੇ ਤੇ ਅੱਪੜਨ ਦੀਆਂ ਦਲੀਲਾਂ ਓਲੇਲਾਂ ਕਰਦਾ ਸੀ । ਤੇ ਆਪਣੇ ਇਲਮ ਤੇ ਲਿਆਕਤ ਦੀ ਇਕ ਧਾਕ ਪਾਉਣਾ ਚਾਹੁੰਦਾ ਸੀ । ਇਸ ਕਰਕੇ ਉਹਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਸੀ, ਕਿ ਮੁਜਰਿਮ ਸਜ਼ਾ ਜ਼ਰੂਰ ਹੀ ਪਾ ਜਾਣ । ਜ਼ਹਿਰ ਦਿੱਤੇ ਜਾਣ ਵਾਲੇ ਮੁਕੱਦਮੇ ਦੀਆਂ ਮੋਟੀਆਂ ਮੋਟੀਆਂ ਗੱਲਾਂ ਉਹਨੂੰ ਯਾਦ ਸਨ, ਤੇ ਉਸ ਨੇ ਆਪਣੀ ਤਕਰੀਰ ਦਾ ਨਕਸ਼ਾ ਮਨ ਵਿੱਚ ਬਣਾ ਲਇਆ ਸੀ । ਪਰ ਤਦ ਵੀ੭੪