ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਹਣ ਲਗ ਪਇਆ । ਤੇ ਆਪਣੀਆਂ ਖਾਖਾਂ ਦੇ ਪੱਠੇ ਇਸ ਤਰਾਂ ਹਿਲਾਣ ਲਗ ਪਇਆ ਜਿਵੇਂ ਕਿਸੇ ਨਾਲ ਗੋਸ਼ੇ ਕਰ ਰਿਹਾ ਹੁੰਦਾ ਹੋਵੇ । ਤੀਵੀਂ ਜਿਹੜੀ ਓਹਦੇ ਮਗਰੋਂ ਆਈ ਓਹ ਵੀ ਉਸੀ ਤਰਾਂ ਦੇ ਕੈਦੀਆਂ ਦੇ ਕੋਟ ਵਿਚ ਸੀ ਤੇ ਓਸ ਆਪਣੇ ਸਿਰ ਉੱਤੇ ਰੁਮਾਲ ਬੱਧਾ ਹੋਇਆ ਸੀ, ਕੁਛ ਵਡੇਰੀ ਉਮਰ ਦੀ ਜਨਾਨੀ ਸੀ, ਓਹਦਾ ਚਿਹਰਾ ਪੀਲਾ ਸੀ ਤੇ ਬਹੁਤ ਉਤਰਿਆ ਹੋਇਆ ਸੀ । ਓਹਦੇ ਭਰਵੱਟੇ ਤੇ ਪਲਕਾਂ ਦੇ ਵਾਲ ਸਨ ਹੀ ਨਹੀਂ । ਅੱਖਾਂ ਲਾਲ ਸਨ, ਓਹ ਪੂਰੇ ਤੌਰ ਤੇ ਸ਼ਾਂਤੀ ਵਿਚ ਸੀ । ਲੰਘਦਿਆਂ ਓਹਦਾ ਕੋਟ ਕਿਸੀ ਚੀਜ਼ ਨਾਲ ਅੜ ਗਇਆ ਸੀ, ਤੇ ਸਹਜੇ ਹੀ ਓਸਨੂੰ ਓਥੋਂ ਛੁੜਾ ਕੇ ਓਹ ਵੀ ਬੈਂਚ ਤੇ ਬਹਿ ਗਈ ।

ਤੀਸਰਾ ਕੈਦੀ ਮਸਲੋਵਾ ਸੀ ।

ਜਿਵੇਂ ਹੀ ਓਹ ਅਦਾਲਤ ਦੇ ਕਮਰੇ ਵਿਚ ਆਣ ਹੀ ਵੜੀ ਸੀ, ਸਭ ਦੀਆਂ ਅੱਖਾਂ ਓਸ ਵੱਲ ਮੁੜ ਪਈਆਂ ਤੇ ਓਹਦੇ ਸੋਹਣੇ ਗੋਰੇ ਚਿਹਰੇ ਵਿਚ ਬਸ ਗੱਡੀਆਂ ਹੀ ਗਈਆਂ ਤੇ ਵੇਖ ਕੀ ਰਹੇ ਹਨ ! ਓਹ ਓਹਦੀਆਂ ਸ਼ੋਖ ਬਲਦੀਆਂ ਕਾਲੀਆਂ ਅੱਖਾਂ ਤੇ ਓਹ ਜੇਲ੍ਹ ਖਾਨੇ ਦੇ ਭੈੜੇ ਕੋਟ ਵਿਚ ਦੀ ਵੀ ਉਛਲ ਰਹੀ ਛਾਤੀ, ਓਹਦਾ ਭਰਿਆ ਜੋਬਨ । ਹੋਰ ਤੇ ਹੋਰ ਓਹ ਸਿਪਾਹੀ ਵੀ, ਜਿਸ ਪਾਸੋਂ ਲੰਘ ਕੇ ਓਹ ਬੈਂਚ ਉਪਰ ਬਹਿਣ ਆਈ ਸੀ, ਟੱਕ ਬੰਨ ਕੇ ਓਸ ਵਲ ਤੱਕਣ ਲੱਗ ਗਇਆ, ਮਾਨੋਂ ਬੁੱਤ ਹੋ ਗਿਆ ਹੈ, ਤੇ ਵੇਂਹਦਾ ਹੀ ਰਹਿਆ ਜਦ ਤਕ ਓਹ ਬਹਿ ਨਹੀਂ ਸੀ ਗਈ, ਤੇ ਫਿਰ ਇਉਂ ਜਿਵੇਂ ਓਸਨੂੰ ਝਟਾ ਪੱਟ ਹੋਸ਼ ਆਈ ਕਿ ਓਸ ਇਹ ਮਾੜੀ ਗੱਲ ਕੀਤੀ ਹੈ ਛੇਤੀ ਦੇ ਕੇ ਆਪਣੀਆਂ ਅੱਖਾਂ ਮੋੜ ਕੇ ਤੇ ਆਪਣੇ ਆਪ ਨੂੰ ਜਰਾ੭੭