ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਓਹ ਇੱਥੇ ਕੰਮ ਕਰਦਾ ਸੀ ਤੇ ਓਹਨੂੰ ਇਸ ਗੱਲ ਦਾ ਮਾਨ ਸੀ ਕਿ ਓਸਨੇ ਇਸ ਤਰਾਂ ਹਜਾਰਾਂ ਹੀ ਲੋਕਾਂ ਨੂੰ ਇਉਂ ਸੁਗੰਧ ਦਿੱਤੀ ਹੈ ਤੇ ਇੰਨੀ ਬ੍ਰਿਧ ਅਵਸਥਾ ਨੂੰ ਪਹੁੰਚ ਕੇ ਵੀ ਓਹ ਆਪਣੇ ਗਿਰਜੇਈ ਧਰਮ ਤੇ ਆਪਣੇ ਮੁਲਕ ਦੀ ਸੇਵਾ ਨਿਬਾਹ ਰਹਿਆ ਹੈ ਤੇ ਨਾਲੇ ਆਪਣੇ ਟੱਬਰ ਦੀ ਪਾਲਣਾ ਕਰ ਰਹਿਆ ਹੈ, ਤੇ ਉਹਨੂੰ ਨਾਲ ਲਗਦੇ ਇਹ ਵੀ ਆਸ ਸੀ ਕਿ ਇਸੀ ਕੰਮ ਦੀ ਬਰਕਤ ਨਾਲ ਓਨ੍ਹਾਂ ਲਈ ਕੁਛ ਪੁੰਜੀ ਵੀ ਵਿਰਸੇ ਵਿਚ ਛਡ ਜਾਏਗਾ । ਇਸ ਪਾਸ ਸੂਦ ਤੇ ਚੜ੍ਹੀ ਨਕਦੀ ਬੈਂਕਾਂ ਵਿਚ ੩੦੦੦੦) ਰੂਬਲ ਸਨ ਤੇ ਓਹਦੇ ਚਿਤ ਵਿਚ ਕਦੀ ਇਹ ਗਲ ਉੱਕੀ ਨਹੀਂ ਆਈ ਸੀ ਕਿ ਇਸ ਤਰਾਂ ਲੋਕਾਂ ਨੂੰ ਸੌਹਾਂ ਦੇਣਾ, ਜਿਨ੍ਹਾਂ ਲਈ ਈਸਾ ਦੀ ਅੰਜੀਲ ਵਿਚ ਸਖਤ ਮਨਾਹੀ ਹੈ, ਇਕ ਬੜਾ ਹੀ ਮਾੜਾ ਰੋਟੀ ਕਮਾਣ ਦਾ ਤ੍ਰੀਕਾ ਹੈ । ਇਸ ਗੱਲ ਦੀ ਓਹਨੂੰ ਕਦੀ ਕੋਈ ਪੀੜ ਹੀ ਨਹੀਂ ਸੀ ਹੋਈ, ਸਗੋਂ ਓਹਨੂੰ ਇਹ ਘਰੋਗੀ ਜੇਹਾ ਕੰਮ ਚੰਗਾ ਲਗਦਾ ਸੀ ਤੇ ਇਸ ਕਰਕੇ ਕਈ ਇਕ ਸ਼ਰੀਫਾਂ ਤੇ ਰਈਸਾਂ ਨਾਲ ਮੁਲਾਕਾਤਾਂ ਵਾਕਫ਼ੀਅਤਾਂ ਹੋ ਜਾਂਦੀਆਂ ਸਨ, ਤੇ ਅੱਜ ਜਿਹੜੀ ਵਾਕਫੀਅਤ ਓਹਦੀ ਓਸ ਫ਼ਿਤਨੇ ਵਕੀਲ ਨਾਲ ਹੋਈ ਸੀ ਓਹ ਓਹਨੂੰ ਬਿਨਾਂ ਅੰਦਰ ਗਦਗਦੀ ਦੇਣ ਦੇ ਤਾਂ ਨਹੀਂ ਸੀ ਹੋਈ। ਉਸ ਲਈ ਉਸਦੇ ਅੰਦਰ ਇਕ ਬੜੇ ਅਦਬ ਦੇ ਭਾਵ ਆਏ ਸਨ ਕਿ ਕਿੰਨਾ ਲਾਇਕ ਹੈ ਜਿਸ ੧੦੦੦੦) ਰੂਬਲ ਇਕ ਮੁਕਦਮੇਂ ਵਿਚ ਖੱਟਿਆ ਤੇ ਉਸ ਬੁਢੀ ਜਨਾਨੀ, ਜਿਹਦੀ ਟੋਪੀ ਵਿਚ ਵਡੇ ਵਡੇ ਫੁਲ ਲਗੇ ਸਨ, ਦੇ ਬਰਖ਼ਲਾਫ ਮੁਕੱਦਮਾਂ ਜਿਤਿਆ ਸੀ, ਬੱਲੇ ਓ ਪਾਦਰੀਆ !੮੦