ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਥੇ ਜਾਕੇ ਸਾਰਿਆਂ ਨੇ ਆਪਣੀਆਂ ਸਿਗਰਟਾਂ ਦੀਆਂ ਡੱਬੀਆਂ ਖੋਲ੍ਹੀਆਂ, ਸਿਗਰਟ ਕੱਢੇ ਤੇ ਪੀਣ ਲੱਗ ਪਏ । ਇਕ ਨੇ ਓਸ ਪੁਰ ਰੋਹਬ ਆਦਮੀ ਨੂੰ ਫੋਰਮੈਨ ਚੁਣਨ ਦੀ ਤਜਵੀਜ਼ ਕੀਤੀ ਤੇ ਹੋਰਨਾਂ ਸਾਰਿਆਂ ਹਾਂ ਜੀ ਹਾਂ ਜੀ ਕਰ ਦਿਤੀ ਅਤੇ ਓਹਨੂੰ ਇਸ ਪਦਵੀ ਤੇ ਥਾਪ ਦਿੱਤਾ । ਆਪਣੀਆਂ ਸਿਗਰਟਾਂ ਸਭ ਨੇ ਬੁਝਾਈਆਂ ਤੇ ਸੁਟ ਪਾਈਆਂ । ਮੁੜ ਸਾਰੇ ਅਦਾਲਤ ਦੇ ਕਮਰੇ ਵਿਚ ਚਲੇ ਗਏ, ਓਸ ਪੁਰ ਰੋਹਬ ਆਦਮੀ ਨੇ ਪ੍ਰਧਾਨ ਨੂੰ ਇਤਲਾਹ ਦਿਤੀ, ਕਿ ਓਹ ਫੋਰਮੈਨ ਚੁਣਿਆ ਗਇਆ ਹੈ, ਤੇ ਸਾਰੇ ਫਿਰ ਉਨ੍ਹਾਂ ਬੜੀਆਂ ਉਚੀਆਂ ਪਿਠਾਂ ਵਾਲੀਆਂ ਕੁਰਸੀਆਂ ਤੇ ਸਜ ਗਏ ।

ਕਾਰਵਾਈ ਦੀ ਹਰ ਗੱਲ ਬੇਰੋਕ ਟੋਕ ਤੁਰੀ ਜਾਂਦੀ ਸੀ, ਤੇ ਹਰ ਇਕ ਕੀਤੇ ਕੰਮ ਤੇ ਚੁੱਕੇ ਕਦਮ ਵਿਚ ਪ੍ਰਭਾਵ ਵਾਲੀ ਸੰਜੀਦਗੀ ਸੀ ਤੇ ਹਰ ਇਕ ਗਲ ਦਾ ਇਹ ਠੀਕ ਠੀਕ ਸਹੀ ਹੋਣਾ, ਨਫੀਸ ਤਰਤੀਬ, ਤੇ ਅਦਾਲਤ ਦੇ ਕਮਰੇ ਦੀ ਪੂਰੀ ਸੰਜੀਦਗੀ ਸਭ ਨੂੰ ਜਿਹੜੇ ੨ ਇਸ ਕੰਮ ਵਿਚ ਹਿੱਸਾ ਲੈ ਰਹੇ ਸਨ ਚੰਗੀ ਲਗ ਰਹੀ ਸੀ, ਤੇ ਇਸ ਕਰਕੇ ਵੀ ਓਨ੍ਹਾਂ ਦੇ ਅੰਦਰ ਦੇ ਓਸ ਨਿਹਚੇ ਨੂੰ ਤਾਕਤ ਮਿਲ ਰਹੀ ਸੀ ਕਿ ਓਹ ਦਰ ਹਕੀਕਤ ਕੋਈ ਬੜਾ ਹੀ ਜ਼ਰੂਰੀ ਤੇ ਸੰਜੀਦਾ ਖਲਕੇ ਖੁਦਾ ਦਾ ਕੰਮ ਸਿਰੇ ਚਾਹੜ ਰਹੇ ਹਨ । ਨਿਖਲੀਊਧਵ ਵੀ ਇਸੇ ਨਿਸਚੇ ਵਿਚ ਓਥੇ ਬੈਠਾ ਸੀ ।

ਜਿਵੇਂ ਜੂਰੀ ਵਾਲੇ ਆਪਣੇ ਆਪਣੇ ਥਾਂ ਤੇ ਬੈਠੇ, ਪ੍ਰਧਾਨ ਹੋਰੀ ਉਠੇ, ਅਰ ਉਨ੍ਹਾਂ ਨੇ ਇਕ ਸਪੀਚ ਦਿਤੀ ਕਿ ਮਿੰਬਰਾਂ ਦੇ ਕੀ ਹੱਕ ਹਨ, ਕੀ ਫਰਜ਼ ਹਨ ਤੇ ਕੀ ਕੀ ਜ਼ਿੰਮੇਵਾਰੀਆਂ੮੩