ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੯

ਜਦ ਪ੍ਰਧਾਨ ਆਪਣੀ ਗੱਲ ਖਤਮ ਕਰ ਚੁਕਾ ਤਦ ਓਹ ਮੁਲਜ਼ਿਮਾਂ ਵਲ ਮੁਖਾਤਿਬ ਹੋਇਆ, "ਸਾਈਮਨ ਕਾਰਤਿਨਕਿਨ, ਖੜਾ ਹੋ ।"

ਸਾਈਮਨ ਕੁਦ ਕੇ ਉੱਠਿਆ, ਓਹਦੇ ਹੋਠ ਬੜੀ ਤੇਜੀ ਨਾਲ ਹਿਲ ਰਹੇ ਸਨ।

"ਤੇਰਾ ਨਾਂ ?"

"ਸਾਈਮਨ ਪੈਤਰੋਵ ਕਾਰਤਿਨਕਿਨ", ਓਸ ਜਲਦੀ ਨਾਲ ਕਹਿਆ ਪਰ ਆਵਾਜ ਚਿਰੀ ਹੋਈ ਸੀ, ਤੇ ਸਾਫ ਦਿੱਸ ਰਹਿਆ ਸੀ, ਕਿ ਓਸ ਜਵਾਬ ਘਾੜਵਾਂ ਦਿੱਤਾ ਹੈ ।

"ਕੀ ਜਾਤ ?"
"ਕਿਸਾਨ ।"
"ਕਿਹੜਾ ਸੂਬਾ, ਜ਼ਿਲਾ ਤੇਰਾ ? ਕਿਹੜਾ ਗਿਰਜਈ ਜ਼ਿਲਾ ਅਰਥਾਤ ਕਿਹੜੇ ਪਾਦਰੀ ਦਾ ਇਲਾਕਾ ਤੇਰਾ ?"

"ਤੁਲਾ ਸੂਬਾ, ਕਰਾਪੀਵੈਨਸਕੀ ਜ਼ਿਲਾ, ਕੁਪਆਨਸਕੀ ਪੈਰਿਸ਼ ( ਪਾਦਰੀ ਦਾ ਇਲਾਕਾ ), ਗਰਾਂ ਬੋਰਕੀ ।"