ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਲੂਬੋਵ", ਛੇਤੀ ਦੇਕੇ ਉਸ ਕਹਿਆ ।

ਨਿਖਲੀਊਧਵ ਨੇ ਆਪਣੇ ਪਿਨਸਨੇਜ਼ ਪਾ ਲਏ ਸਨ ਤੇ ਬੜੀ ਗਹੁ ਨਾਲ ਸਭ ਕੈਦੀਆਂ ਨੂੰ ਵੇਖੀ ਜਾਂਦਾ ਸੀ ਤੇ ਜਿਸ ਤਰਾਂ ਓਹ ਸਵਾਲਾਂ ਦੇ ਜਵਾਬ ਦਿੰਦੇ ਜਾਂਦੇ ਸਨ ਓਹ ਸੁਣੀ ਜਾਂਦਾ ਸੀ ।

"ਨਹੀਂ ਇਹ ਹੋਣਾ ਨਾਮੁਮਕਨ ਹੈ", ਓਸ ਵਿਚਾਰਿਆ ਤੇ ਆਪਣੀਆਂ ਅੱਖਾਂ ਮਸਲੋਵਾ ਵਿਚ ਗੱਡੀ ਰੱਖੀਆਂ । ਤੇ ਕੈਦੀ ਦਾ ਜਵਾਬ ਸੁਣਕੇ ਓਸ ਆਪਣੇ ਆਪ ਨੂੰ ਕਹਿਆ, "ਲੂਬੋਵ ! ਇਹ ਕਿੰਝ ਹੋ ਸਕਦਾ ਹੈ ?"

ਪ੍ਰਧਾਨ ਆਪਣੇ ਸਵਾਲਾਂ ਨੂੰ ਅਗਾਂਹਾ ਤੋਰਨ ਹੀ ਲੱਗਾ ਸੀ ਕਿ ਐਨਕਾਂ ਵਾਲੇ ਮਿੰਬਰ ਨੇ ਓਹਨੂੰ ਰੋਕਿਆ ਤੇ ਓਹਦੇ ਕੰਨ ਵਚ ਗੁੱਸੇ ਨਾਲ ਕੁਛ ਗੋਸ਼ਾ ਕੀਤਾ। ਪ੍ਰਧਾਨ ਨੇ ਸਿਰ ਹਿਲਾਇਅ ਕੈਦੀ ਵਲ ਮੁਖਾਤਬ ਹੋਇਆ ।

"ਇਹ ਕਿਸ ਤਰਾਂ ਹੋਇਆ ?" ਓਸ ਕਹਿਆ "ਕਿ ਇਥੇ ਸਾਡੇ ਪਾਸ ਤੇਰਾ ਨਾਂ ਲੂਬੋਵ ਨਹੀਂ ਲਿਖਿਆ ਹੋਇਆ ।"

ਕੈਦੀ ਚੁਪ ਰਹਿਆ ।

"ਮੈਂ ਤੇਰਾ ਅਸਲੀ ਨਾਂ ਪੁੱਛਦਾ ਹਾਂ ।"

"ਓਏ ਨੀ ! ਤੇਰਾ ਬਿਪਸਮੇਂ ਦਾ ਕੀ ਨਾਂ ਹੈ ?" ਓਸ ਗੁਸੀਲ ਐਨਕਾਂ ਵਾਲੇ ਮਿੰਬਰ ਨੇ ਪੁਛਿਆ ।੮੯