ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁੱਕਾ ਸੀ, ਤੇ ਓਸ ਵਕਤ ਅਦਾਲਤ ਵਿੱਚ ਬੁਲਾਇਆ ਜਾ ਚੁੱਕਾ ਸੀ।

ਫਿਰ ਸਕੱਤਰ ਸਾਹਿਬ ਉੱਠੇ ਤੇ ਲਗੇ ਫਰਦ ਜੁਰਮ ਪੜ੍ਹ ਕੇ ਸੁਣਾਉਣ। ਓਹ ਪੜ੍ਹਦਾ ਤਾਂ ਬੜਾ ਸਪਸ਼ਟ ਸੀ, ਪਰ ਵਿਚਾਰੇ ਦਾ ‘ਰ’ ਤੇ ‘ਲ’ ਦਾ ਉਚਾਰਨ ਇਕੋ ਜੇਹਾ ਸੀ, ਤੇ ਓਹ ਇਉਂ ਤੇਜ਼ ਪੜ੍ਹੀ ਗਇਆ ਕਿ ਇਕ ਲਫਜ਼ ਦੂਜੇ ਨਾਲ ਬਣੀ ਚਲੀ ਜਾਂਦਾ ਸੀ ਜਿਵੇਂ ਜਬਾਨੀ ਯਾਦ ਕਰਕੇ ਕੋਈ ਪੜ੍ਹੀ ਜਾ ਰਿਹਾ ਹੁੰਦਾ ਹੈ, ਤੇ ਉਹਦੇ ਸੁਣਨ ਵਿੱਚ ਕਿਸੀ ਨੂੰ ਕੋਈ ਸਵਾਦ ਨਹੀਂ ਸੀ ਆ ਰਹਿਆ । ਇਕ ਕਾਰਵਾਈ ਕਰਨੀ ਸੀ ਜਿਹੜੀ ਪੂਰੀ ਕੀਤੀ ਜਾ ਰਹੀ ਸੀ, ਤੇ ਸੁਣਨ ਵਾਲੇ ਆਪਣੀ ਥਕਾਵਟ ਤੇ ਅਲਖਤ ਨੂੰ ਕੋਈ ਕਿਸ ਤਰਾਂ ਕੋਈ ਕਿਸ ਤਰਾਂ ਦੂਰ ਕਰਨ ਦੀ ਕਰ ਰਹੇ ਸਨ | ਜੱਜ ਲੋਕੀ ਕਦੀ ਆਪਣੇ ਉੱਪਰਲੇ ਜਿਸਮ ਦਾ ਭਾਰ ਇਕ ਬਾਂਹ ਤੇ, ਤੇ ਕਦੀ ਦੂਜੀ ਤੇ ਸੁਟਦੇ ਸਨ ਤੇ ਨਚੱਲੇ ਨਹੀਂ ਸਨ ਬਹਿ ਸੱਕਦੇ। ਕਦੀ ਮੇਜ਼ ਉੱਪਰ ਢਾਸਣਾ ਲਾਉਂਦੇ ਸਨ ਕਦੀ ਢੋਹ ਕੁਰਸੀ ਦੀ ਪਿਠ ਉੱਪਰ, ਕਦੀ ਅੱਖਾਂ ਖੋਲਦੇ ਸਨ, ਤੇ ਕਦੀ ਮੀਟਦੇ ਸਨ । ਕਦੀ ਝੁਕ ਝੁਕ ਇਕ ਦੂਜੇ ਦੇ ਕੰਨਾਂ ਵਿੱਚ ਗੋਸ਼ੇ ਕਰਦੇ ਸਨ । ਸਿਪਾਹੀਆਂ ਵਿੱਚੋਂ ਇਕ ਨੇ ਕਈ ਵਾਰੀ ਆਪਣੀ ਆਈ ਉਬਾਸੀ ਰੋਕੀ ।

ਕੈਦੀ ਕਾਰਤਿਨਕਿਨ ਆਪਣੀਆਂ ਖਾਖਾਂ ਦੱਬੋ ਦਬ ਹਿਲਾਈ ਜਾ ਰਿਹਾ ਸੀ । ਇਹ ਹਿਲਾਣਾ ਉਹਦਾ ਲਗਾਤਾਰ ਸੀ ਕਦੀ ਨਹੀਂ ਸੀ ਮੱਠਾ ਹੁੰਦਾ ।

ਬੋਚਕੋਵਾ ਚੁੱਪ ਚਾਪ ਬੈਠੀ ਹੋਈ ਸੀ ਤੇ ਕਦੀ ਕਦੀ ਰੁਮਾਲ ਦੇ ਅੰਦਰ ਹੱਥ ਖੜਕੇ ਸਿਰ ਨੂੰ ਖੁਰਕਦੀ ਸੀ ।੯੪