ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੈਲਕੋਵ ਪਾਸ ਇਕ ਹੀਰੇ ਦੀ ਮੁੰਦਰੀ ਤੇ ਕੁਝ ਰੁਪਏ ਸਨ ਜਿਹੜੇ ਉਹਦੇ ਮਾਲ ਦੀ ਫਹਿਰਿਸਤ ਬਣਾਉਣ ਦੇ ਸਮੇਂ ਉਸੇ ਨੂੰ ਨਹੀਂ ਲੱਭੇ । ਇਸ ਸ਼ਕ ਉੱਪਰ ਫਿਰ ਮੁੜ ਤਹਿਕੀਕਾਤ ਹੋਈ ਤੇ ਤਲੇ ਦਿੱਤੇ ਵਾਕਿਆਤ ਬਾਹਰ ਕੱਢੇ ਗਏ:———

"੧. ਕਿ ਸਮੈਲਕੋਵ ਪਾਸੇ ੩੮੦੦) ਰੂਬਲ ਸਨ, ਜਿਹੜੇ ਓਹ ਬੈਂਕ ਵਿੱਚੋਂ ਕਢਾ ਕੇ ਲਿਆਇਆ ਸੀ, ਤੇ ਇਹ ਗੱਲ ਹੋਟਲ ਮੌਰੀਟੇਨੀਆ ਦੇ ਮਾਲਕ ਨੂੰ ਠੀਕ ਪਤਾ ਸੀ । ਤੇ ਨਾਲੇ ਸੌਦਾਗਰ ਸਟਾਰੀਕੋਵ ਦੇ ਮੁਨੀਮ ਨੂੰ ਪਤਾ ਸੀ । ਇਸ ਮੁਨੀਮ ਨਾਲ ਸਮੈਲਕੋਵ ਨੇ ਇਸ ਸ਼ਹਿਰ ਆਣ ਕੇ ਕਈ ਇਕ ਵਿਹਾਰ ਕੀਤੇ ਸਨ । ਪਰ ਉਸ ਟਰੰਕ ਵਿੱਚ ਜਿਹੜਾ ਓਹਦੀ ਮੌਤ ਦੇ ਪਿੱਛੋਂ ਮੋਹਰਾਂ ਲਾ ਕੇ ਕਾਬੂ ਕੀਤਾ ਗਇਆ ਸੀ, ਕੁਲ ੩੧੨ ਰੂਬਲ ਤੇ ੧੬ ਕੋਪੈਕਸ (ਪੇਸੈ) ਸਨ ।

"੨. ਕਿ ਇਸ ਉੱਪਰ ਜ਼ਿਕਰ ਕੀਤੇ ਗਏ ਸਮੈਲਕੋਵ ਨੇ ਆਪਣੀ ਮੌਤ ਥੀਂ ਪਹਿਲਾਂ ਦੀ ਸਾਰੀ ਰਾਤ ਤੇ ਸਾਰਾ ਦਿਨ ਵੇਸ਼ੀਆ ਲੁਬਕਾ ਨਾਮੀ ਨਾਲ ਗੁਜਾਰਿਆ, ਤੇ ਉਹ ਵੇਸ਼ੀਆ ਓਹਦੇ ਹੋਟਲ ਦੇ ਕਮਰੇ ਵਿੱਚ ਦੋ ਦਫਾ ਆਈ ਵੀ ਸੀ ।

"੩. ਕਿ ਇਕ ਹੀਰੇ ਦੀ ਮੁੰਦਰੀ ਜਿਹੜੀ ਓਸੇ੯੭