ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਮੁੰਦਰੀ ਇਨਾਮ ਦਿੱਤੀ ਸੀ ।

"ਯੋਫੈਮੀਆ ਬੋਚਕੋਵਾ ਨੇ ਜਿਰ੍ਹਾ ਵਿੱਚ ਦੱਸਿਆ, ਕਿ ਓਹਨੂੰ ਗੁੰਮ ਗਏ ਰੁਪਏ ਦੀ ਕੁਛ ਖਬਰ ਨਹੀਂ ਕਿਉਂਕਿ ਓਹ ਸਮੈਲਕੋਵ ਦੇ ਕਮਰੇ ਵਲ ਕਦੀ ਗਈ ਹੀ ਨਹੀਂ ਸੀ । ਤੇ ਲੁਬਕਾ ਆਪੇ ਹੀ ਉਨ੍ਹਾਂ ਕੰਮਾਂ ਵਿੱਚ ਕੱਲੀ ਲੱਗੀ ਰਹੀ ਸੀ, ਤੇ ਜੇ ਕੁਛ ਚੋਰੀ ਗਇਆ ਹੈ ਤਦ ਲੁਬਕਾ ਨੇ ਹੀ, ਜਦ ਉਹ ਸੌਦਾਗਰ ਪਾਸੋਂ ਚਾਬੀ ਲੈ ਕੇ ਆਈ ਸੀ ਤੇ ਰੁਪਏ ਲੈ ਗਈ ਸੀ, ਸਬ ਕੁਛ ਕੀਤਾ ਹੋਣਾ ਹੈ ।"

ਜਦ ਬੋਚਕੋਵਾ ਦਾ ਇਹ ਕਹਿਣਾ ਪੜ੍ਹਿਆ ਜਾ ਰਹਿਆ ਸੀ, ਤਦ ਮਸਲੋਵਾ ਨੂੰ ਬੁੱਲਾ ਚੜ੍ਹਿਆ ਤੇ ਓਹ ਤ੍ਰਬਕੀ ਤੇ ਉਸ ਕੁਛ ਕਹਿਣ ਨੂੰ ਮੂੰਹ ਖੋਹਲਿਆ ਤੇ ਬੋਚਕੋਵਾ ਵਲ ਤੱਕਿਆ ।

"ਜਦ", ਸਕੱਤਰ ਹਰੀ ਅੱਗੇ ਚਲੇ "ਬੋਚਕੋਵਾ ਨੂੰ ਓਹਦੇ ਬੈਂਕ ਦੀ ਰਸੀਦ ੧੮੦੦) ਰੂਬਲ ਵਾਲੀ ਦਿਖਾਈ ਗਈ ਤੇ ਪੁੱਛਿਆ ਗਇਆ, ਕਿ ਇੰਨਾਂ ਸਾਰਾ ਰੁਪਿਆ ਓਹ ਕਿੱਥੋਂ ਲਿਆਈ ਸੀ, ਤਦ ਉਸ ਜਵਾਬ ਦਿੱਤਾ ਸੀ ਕਿ ਇਹ ਓਹਦੀ ਆਪਣੀ ਪਿੱਛਲੇ ੧੮ ਸਾਲ ਦੀ ਕਮਾਈ ਹੈ ਤੇ ਇਸ ਵਿੱਚ ਸਾਈਮਨ ਕਾਰਤਿਨਕਿਨ ਦੀ ਵੀ ਕਮਾਈ ਸ਼ਾਮਲ ਹੈ ਕਿਉਂਕਿ ਉਹ ਹੁਣ ਉਹਨੂੰ ਵਿਆਹੁਣ ਵਾਲੀ ਹੀ ਸੀ ।੧੦੦