ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਲਇਆ । ਤੇ ਮੁੰਦਰੀ ਓਸਨੇ ਆਂਪ ਮੈਨੂੰ ਦਿੱਤੀ ਸੀ।”

"ਸੋ ਤੂੰ ਨਹੀਂ ਮੰਨਦੀ ਕਿ ਤੈਨੇ ੨੬੦੦ ਰੂਬਲ ਚੁਰਾਏ ?" ਪ੍ਰਧਾਨ ਨੇ ਪੁੱਛਿਆ ।

"ਮੈਂ ਕਹਿ ਚੁੱਕੀ ਹਾਂ ਕਿ ਸਵਾਏ ੪੦ ਰੂਬਲ ਦੇ ਮੈਂ ਕੁਛ ਨਹੀਂ ਚੁੱਕਿਆ ।"

"ਅੱਛਾ ! ਕੀ ਤੂੰ ਇਹ ਜੁਰਮ ਮੰਨਦੀ ਹੈਂ ਕਿ ਤੈਨੇ ਸ਼ਰਾਬ ਵਿੱਚ ਸਮੈਲਕੋਵ ਨੂੰ ਇਕ ਪੁੜੀ ਘੋਲ ਕੇ ਪਿਲਾਈ ?"

"ਹਾਂ———ਇਹ ਮੈਂ ਕੀਤਾ, ਪਰ ਮੈਂ ਇਸ ਨਿਹਚੇ ਵਿੱਚ ਕੀਤਾ ਜਿੰਵੇਂ ਇਨ੍ਹਾਂ ਮੈਨੂੰ ਦੱਸਿਆ ਸੀ ਕਿ ਇਹ ਪੁੜੀ ਨੀਂਦਰ ਲਿਆਉਣ ਵਾਲੀ ਹੈ ਤੇ ਮੈਂ ਤਹਿਕੀਕ ਸਮਝਿਆ ਸੀ ਕਿ ਇਹਦੇ ਪਿਲਾ ਦੇਣ ਨਾਲ ਓਹਨੂੰ ਕੋਈ ਜ਼ਰੱਰ ਨਹੀਂ ਪਹੁੰਚਣ ਲੱਗਾ । ਮੈਂ ਕਦੀ ਨਹੀਂ ਸੀ ਖਿਆਲ ਕੀਤਾ, ਤੇ ਕਦੀ ਨਹੀਂ ਸੀ ਚਾਹਿਆ.............ਰੱਬ ਮੇਰਾ ਗਵਾਹ ਹੈ, ਮੈਂ ਕਦੀ ਓਹਨੂੰ ਮਾਰਨ ਦਾ ਇਰਾਦਾ ਨਹੀਂ ਸੀ ਕੀਤਾ, ਨ ਇਹ ਮੇਰੀ ਨੀਤ ਹੈ ਸੀ," ਉਸ ਕਹਿਆ ।

"ਸੋ ਤੂੰ ਇਹ ਨਹੀਂ ਮੰਨਦੀ ਕਿ ਤੂੰ ਰੁਪਏ ਚੁਰਾਏ ਯਾ ਉਹਦੀ ਹੀਰੇ ਦੀ ਅੰਗੂਠੀ ਚੋਰੀ ਕੀਤੀ, ਪਰ ਤੂੰ ਮੰਨਦੀ ਹੈਂ ਕਿ ਤੈਨੇ ਓਹਨੂੰ ਪੁੜੀ ਖਵਾਈ ?" ਪ੍ਰਧਾਨ ਨੇ ਕਹਿਆ ।

"ਹਾਂ ਹਾਂ ! ਇਹ ਮੈਂ ਮੰਨਦੀ ਹਾਂ ਪਰ ਮੈਂ ਜਾਤਾ ਸੀ ਕਿ ਇਹ ਪੁੜੀ ਸਵਾਲਣ ਵਾਲੀ ਦਵਾਈ ਹੈ । ਮੈਂ ਉਹਨੂੰ ਇਹ੧੧੦