ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਉਸ ਥੀਂ ਛੁਟਕਾਰਾ ਚਾਹੁੰਦੀ ਸਾਂ,ਓਹ ਮੈਨੂੰ ਛੱਡਦਾ ਹੀ ਨਹੀਂ ਸੀ," ਓਹ ਫਿਰ ਚੁੱਪ ਹੋ ਗਈ ਜਿਵੇਂ ਗਲ ਦਾ ਧਾਗਾ ਉਸ ਪਾਸੋਂ ਗੁੰਮ ਹੋ ਗਇਆ ਹੈ ਤੇ ਹੋਰ ਕੋਈ ਗੱਲ ਚੇਤੇ ਆ ਗਈ ਹੈ ।
"ਅੱਛਾ ! ਫਿਰ ਕੀ ?"
"ਅੱਛਾ ! ਕੀ ਫਿਰ ? ਮੈਂ ਕੁਝ ਚਿਰ ਰਹੀ ਫੱਧੀ ਤੇ ਮੁੜ ਘਰ ਚਲੀ ਗਈ ।"
ਇੱਥੇ ਸਰਕਾਰੀ ਵਕੀਲ ਪੂਰਾ ਨ ਉੱਠ ਕੇ ਆਪਣੀ ਕੁਰਸੀ ਉੱਪਰ ਹੀ ਰਤਾਕੂ ਉੱਚਾ ਹੋ ਕੇ ਤੇ ਆਪਣਾ ਭਾਰਾ ਬੇਥਵੀ ਤਰਾਂ ਆਪਣੀ ਆਰਕ ਉੱਪਰ ਪਾ ਕੇ ਇਉਂ ਦਿੱਸ ਆਇਆ, ਜਿਵੇਂ ਉਹ ਕੁਛ ਪੁੱਛਣਾ ਚਾਹੁੰਦਾ ਹੈ ।
"ਆਪ ਕੁਛ ਪੁੱਛੋਗੇ ?" ਪ੍ਰਧਾਨ ਨੇ ਓਹਨੂੰ ਪੁੱਛਿਆ, ਤੇ ਜਦ ਉਸ "ਹਾਂ" ਦਾ ਸਿਰ ਹਲਾਇਆ ਤਦ ਪ੍ਰਧਾਨ ਨੇ ਆਪਣੇ ਹੱਥ ਨਾਲ ਹੀ ਇਸ਼ਾਰਾ ਕੀਤਾ "ਪੁੱਛੋ" ।
"ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਕੈਦੀ ਇਸ ਥੀਂ ਪਹਿਲਾਂ ਸਾਈਮਿਨ ਕਾਰਤਿਕਿਨ ਵਾਕਫ ਸੀ ?" ਸਰਕਾਰੀ ਵਕੀਲ ਬਿਨਾ ਮਸਲੋਵਾ ਵਲ ਵੇਖਣ ਦੇ ਬੋਲਿਆ, ਤੇ ਸਵਾਲ ਪੁੱਛ ਕੇ ਉਸ ਆਪਣੇ ਹੋਠ ਘੁੱਟ ਲਏ ਤੇ ਮੱਥੇ ਤੇ ਵੱਟ ਪਾਇਆ । ਪ੍ਰਧਾਨ ਨੇ ਸਵਾਲ ਦੁਹਰਾਇਆ । ਮਸਲੋਵਾ ਨੇ ਸਰਕਾਰੀ ਵਕੀਲ ਵਲ ਤ੍ਰੈਹੀ ਤ੍ਰੈਹੀ ਡਰੀ ਨਿਗਾਹ ਨਾਲ ਨੀਝ ਬੰਨ੍ਹ ਕੇ ਵੇਖਿਆ ।
"ਸਾਈਮਨ ਨਾਲ ? ਹਾਂ," ਉਸ ਕਹਿਆ ।੧੧੨