ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਸੋਚੀਂ ਪੈ ਗਇਆ ਕਿ ਕੀ ਸੱਚੀਂ ਓਸ ਮੈਨੂੰ ਪਛਾਣ ਲਿਆ ਹੈ ਤੇ ਓਹਦੇ ਚਿਹਰੇ ਉੱਪਰ ਸ਼ਰਮਿੰਦਗੀ ਨਾਲ ਲਹੂ ਚੜਿ ਆਇਆ, ਪਰ ਮਸਲੋਵਾ ਨੇ ਆਪਣੀ ਨਿਗਾਹ ਮੁੜ ਉਸ ਥੀਂ ਵੀ ਫੇਰ ਲਈ, ਉਹ ਤਾਂ ਉਸ ਵਲ ਦੂਜਿਆਂ ਵਾਂਗ ਹੀ ਦੇਖ ਰਹੀ ਸੀ । ਹੋਰਨਾਂ ਥੀਂ ਵਧ ਓਹਨੂੰ ਕੀ ਸਿੰਝਾਣਨਾ ਸੀ ਤੇ ਉਸ ਮੁੜ ਆਪਣੀਆਂ ਅੱਖਾਂ ਸਰਕਾਰੀ ਵਕੀਲ ਵਲ ਮੋੜੀਆਂ ।

"ਸੋ ਕੈਦੀ ਇਨਕਾਰੀ ਹੈ ਕਿ ਇਸ ਥੀਂ ਪਹਿਲਾਂ ਕੋਈ ਕਾਰਤਿਨਕਿਨ ਨਾਲ ਵਾਕਫ਼ੀਅਤ ਨਹੀਂ ਸੀ, ਬੱਸ ਜੀ ਮੈਂ ਹੋਰ ਕੁਛ ਨਹੀਂ ਪੁੱਛਣਾ ।"

ਤੇ ਸਰਕਾਰੀ ਵਕੀਲ ਨੇ ਆਪਣੀ ਆਰਕ ਡੈਸਕ ਥੀਂ ਚੁੱਕ ਲਈ ਤੇ ਆਪਣੇ ਕਾਗਜ਼ਾਂ ਉੱਪਰ ਕੁਛ ਲਿਖਣ ਲੱਗ ਗਇਆ । ਪਰ ਦਰ ਅਸਲ ਉਹ ਲਿਖਦਾ ਵਿਖਦਾ ਕੁਛ ਨਹੀਂ ਸੀ, ਨਿਰਾ ਕੂੜਾ ਦਖਾਵਾ ਜੇਹਾ ਕਰਦਾ ਸੀ, ਆਪਣੀ ਕਲਮ ਨਾਲ ਆਪਣੇ ਨੋਟਾਂ ਦੇ ਲਫਜ਼ਾਂ ਦੀਆਂ ਮੁੜ ਮੁੜ ਲਕੀਰਾਂ ਵਾਹੁੰਦਾ ਸੀ । ਤੇ ਓਹ ਤਾਂ ਇੰਝ ਮਹਜ਼ ਦੁਜੇ ਵਕੀਲਾਂ ਦੀ ਨਕਲ ਜੇਹੀ ਕਰਦਾ ਸੀ । ਉਸ ਵੇਖਿਆ ਹੋਇਆ ਸੀ, ਕਿ ਮੁਖਤਾਰ ਵਕੀਲ ਵਗੈਰਾ ਕੋਈ ਚਾਲਾਕ ਜੇਹਾ ਸਵਾਲ ਕਰਕੇ ਕੋਈ ਨ ਕੋਈ ਗੱਲ ਜਰੂਰ ਲਿਖਣ ਲੱਗ ਜਾਂਦੇ ਹਨ ਤਾਂ ਕਿ ਉਹ ਆਪਣੇ ਮੁਕਾਬਲੇ ਤੇ ਖੜੇ ਵਕੀਲ ਨਾਲ ਮੁੜ ਕੋਈ ਬਹਿਸ ਵਹਿਸ ਦੀ ਝਪਟ ਕਰ ਸੱਕਣ ।

ਪ੍ਰਧਾਨ ਨੇ ਦੋਸੀ ਨੂੰ ਤੁਰਤ ਹੀ ਫਿਰ ਕੋਈ ਸਵਾਲ ਨਹੀਂ ਸੀ ਕੀਤਾ ਕਿਉਂਕਿ ਉਹ ਐਨਕਾਂ ਵਾਲੇ ਮੈਂਬਰ ਨੂੰ ਪੁਛ੧੧੪