ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਆ ਸੀ ਕਿ ਆਯਾ ਓਹਦੀ ਓਸ ਨਾਲ ਸਮਤੀ ਹੈ ਕਿ ਓਹ ਸਾਰੇ ਸਵਾਲ (ਜਿਹੜੇ ਪਹਿਲਾਂ ਹੀ ਬਣ ਚੁਕੇ ਸਨ ਤੇ ਲਿਖੇ ਪਏ ਸਨ) ਪੁਛੇ ਜਾਣ ?

"ਹਾਂ ਭਾਈ ! ਫਿਰ ਕੀ ਹੋਇਆ" ਮੁੜ ਚਲਿਆ ਪ੍ਰਧਾਨ ।

"ਮੈਂ ਘਰ ਚਲੀ ਗਈ ਸਾਂ" ਮਸਲੋਵਾ ਨੇ ਜ਼ਰਾ ਜ਼ਿਆਦਾ ਦੇਰੀ ਨਾਲ ਪਰ ਸਿਰਫ ਪ੍ਰਧਾਨ ਵਲ ਵੇਖ ਕੇ ਕਹਿਆ———"ਰੁਪਏ ਆਪਣੀ ਮਾਲਕਾ ਨੂੰ ਦੇ ਦਿੱਤੇ ਸਨ ਤੇ ਮੈਂ ਸੈਂ ਗਈ । ਮੈਂ ਰਤਾ ਕੂ ਹੀ ਸੁੱਤੀ ਹੋਸਾਂ ਕਿ ਸਾਡੀ ਇਕ ਲੜਕੀ ਬਰਥਾ ਨੇ ਮੁੜ ਮੈਨੂੰ ਆਣ ਉਠਾਇਆ, "ਜਾ ! ਤੇਰਾ ਸੌਦਾਗਰ ਮੁੜ ਆ ਗਇਆ ਈ !" ਮੈਂ ਉੱਕਾ ਉੱਠਣਾ ਤੇ ਜਾਣਾ ਨਹੀਂ ਸੀ ਚਾਹੁੰਦੀ, ਪਰ ਮੈਡਮ ਨੇ ਮੁੜ ਹੁਕਮ ਦਿੱਤਾ ਤੇ ਮੈਨੂੰ ਜਾਣਾ ਹੀ ਪਇਆ ।" ਇਹ ਲਫਜ਼ ਕਹਿੰਦੀ ਓਹ ਫਿਰ ਸਹਿਮੀ ਤੇ ਡਰੀ "ਓਸਨੇ ਸਾਡੀਆਂ ਕੁੜੀਆਂ ਨੂੰ ਖਿਲਾਣਾ ਪਿਲਾਣਾ ਤੇ ਰੀਝਾਣਾ ਸ਼ੁਰੂ ਕੀਤਾ ਤੇ ਹੋਰ ਸ਼ਰਾਬ ਮੰਗਵਾਣਾ ਚਾਹੁੰਦਾ ਸੀ ਪਰ ਰੁਪਏ ਜੇਬ ਵਿੱਚ ਮੁਕ ਗਏ ਸਨ ਸੂ , ਤੇ ਮੈਡਮ ਓਹਨੂੰ ਉਧਾਰ ਸ਼ਰਾਬ ਮਾਸ ਹੋਰ ਨਹੀਂ ਸੀ ਦੇਂਦੀ, ਓਸ ਉੱਪਰ ਇਹਤਬਾਰ ਨਹੀਂ ਸੀ ਕਰਦੀ ਤੇ ਇਸ ਕਰਕੇ ਓਸ ਮੈਨੂੰ ਹੋਟਲ ਵਿੱਚ ਆਪਣੇ ਰਹਿਣ ਵਾਲੇ ਕਮਰੇ ਨੂੰ ਘੱਲਿਆ ਤੇ ਨਾਲੇ ਦਸਿਆ ਕਿ ਓਹਦਾ ਰੁਪਿਆ ਕਿੱਥੇ ਪਇਆ ਹੋਇਆ ਹੈ ਤੇ ਕਿਵੇਂ ਓਸ ਵਿਚੋਂ ਕੱਢ ਕੇ ਓਹਨੇ ਲਿਆ ਕੇ ਦੇਵਣੇ ਹਨ, ਇਸ ਤਰਾਂ ਮੈਂ ਗਈ ਸਾਂ ।"

ਪ੍ਰਧਾਨ ਆਪਣੇ ਖੱਬੇ ਬੈਠੇ ਮੈਂਬਰਾਂ ਨਾਲ੧੧੫