ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਇਆ ਕਰਦੇ ਸਨ ਜਿਸਦੇ ਸਕਤ੍ਰ ਪੂਰਨ ਸਿੰਘ ਆਪ ਹੀ ਸਨ ।
ਜਦ ਦੋਨੋਂ ਸਵਾਮੀ ਉਥੇ ਪਹੁੰਚੇ, ਪੂਰਨ ਸਿੰਘ ਦੇ ਚਾਓ ਦਾ ਅੰਤ ਹੀ ਨਾ ਰਿਹਾ। ਕਿਉਂਕਿ ਉਨ੍ਹਾਂ ਦਾ ਪ੍ਰਭਾਵ ਐਸਾ ਖਿਚ ਪਾਣ ਵਾਲਾ ਸੀ । ਜਦ ਸਵਾਮੀ ਨਾਰਾਇਣ ਨੇ ਪੂਰਨ ਸਿੰਘ ਪਾਸੋਂ ਪੁਛਿਆ ਕਿ ਤੇਰਾ ਕਿਹੜਾ ਵਤਨ ਹੈ, ਤਦ ਆਂਸੂ ਭਰੀਆਂ ਅਖਾਂ ਨਾਲ ਅਤਿ ਪਿਆਰ ਵਿਚ ਉੱਤਰ ਦਿਤਾ "ਸਾਰੀ ਦੁਨੀਆਂ ਮੇਰਾ ਵਤਨ ਹੈ ।”
ਤਦ ਵਡੇ ਸਵਾਮੀ ਨੇ ਉਨ੍ਹਾਂ ਦੀ ਅਖਾਂ ਵਲ ਤਕ ਕੇ ਕਿਹਾ, “ਮੇਰਾ ਮਜ੍ਹਬ ਪਰਉਪਕਾਰ ਹੈ ।" ਇਸ ਤਰ੍ਹਾਂ ਸਵਾਮੀ ਰਾਮ ਤੀਰਥ ਅਤੇ ਪੂਰਨ ਸਿੰਘ ਦੀ ਭੇਟ ਹੋਈ।
ਓਕਾਕੁਰਾ ਦੀ ਉਸ ਸ਼ਾਮ ਤੋਂ ਮਗਰੋਂ ਪੂਰਨ ਸਿੰਘ ਨੇ ਆਪਣੇ ਮਨ ਦੇ ਸੰਕੋਚਾਂ ਨੂੰ ਪਰੇ ਸੁਟ ਦਿਤਾ ਸੀ । ਮਹਾਂ ਪੁਰਖਾਂ ਨੂੰ ਪਿਆਰ ਕਰਨਾ, ਉਨ੍ਹਾਂ ਨਾਲ ਇਕ-ਸ੍ਵਰਤਾਂ ਕਰਨੀ, ਉਨ੍ਹਾਂ ਦੇ ਕੋਮਲ ਭਾਵਾਂ ਤੇ ਖਿਆਲਾਂ ਦੀਆਂ ਉਡਾਰੀਆਂ ਨੂੰ ਅਨੁਭਵ ਕਰਨਾ ਤੇ ਅਪਣੇ ਅੰਤਹਕਰਣ ਵਿਚ ਵਸਾਣਾ, ਕਿਸੀ ਕੋਮਲ ਅਸਰ ਤੋਂ ਵਾਂਝੇ ਨਾ ਰਹਿਣਾ ਇਹ ਸਭ ਕੁਝ ਸਹਿਜ ਸੁਭਾ ਉਨ੍ਹਾਂ ਸਿਖ ਲੀਤਾ ਸੀ । ਇਸੀ ਕਰ ਕੇ ਹੀ ਸਵਾਮੀ ਰਾਮ ਤੀਰਥ ਨੂੰ ਅਪਨਾ ਤਨ ਤੇ ਮਨ ਅਰਪਨ ਕਰ ਦਿਤਾ । ਪਰ ਧਨ ਦਾ ਤਿਆਗ ਤਾਂ ਸਵਾਮੀਜੀ ਨੇ ਵੀ ਕੀਤਾ ਹੋਇਆ ਸੀ, ਸੋ ਆਪਨੇ ਵੀ ਕਰ ਦਿਤਾ।

ਪੂਰਨ ਸਿੰਘ ਉਸਦੇ ਪਿਆਰ ਵਿਚ ਭਿੱਜਾ ਸਵਾਮੀ ਰਾਮ ਤੀਰਥ ਦਾ ਰੂਪ ਹੋ ਗਇਆ । ਆਪ ਨੇ ਗੇਰੂਏ ਕਪੜੇ