ਇਹ ਵਰਕਾ ਤਸਦੀਕ ਕੀਤਾ ਗਿਆ ਏ
ਤੋੜ ਦਿੱਤੀ। ਮੈਂ ਖਫਾ ਹੋ ਗਈ ਤੇ ਕਹਿਆ ਮੈਂ ਹੁਣ ਚਲੀ ਜਾਵਾਂਗੀ। ਓਸ ਵੇਲੇ ਓਸ ਮੁੰਦਰੀ ਆਪਣੀ ਉਂਗਲ ਥੀਂ ਉਤਾਰ ਕੇ ਮੈਨੂੰ ਦਿੱਤੀ ਕਿ ਮੈਂ ਨ ਜਾਵਾਂ," ਓਸ ਕਹਿਆ।
ਇੱਥੇ ਸਰਕਾਰੀ ਵਕੀਲ ਅਪਣੀ ਕੁਰਸੀ ਤੇ ਮੁੜ ਜਰਾ ਉੱਚਾ ਹੋਇਆ ਤੇ ਓਸ ਇਕ ਭੋਲੇ ਭਾਵ ਦਾ ਦਿਖਾਵਾ ਜੇਹਾ ਕਰਕੇ ਕੁਛ ਇਕ ਸਵਾਲ ਪੁਛਣ ਦੀ ਇਜਾਜ਼ਤ ਮੰਗੀ। ਜਦ ਆਗਿਆ ਮਿਲ ਗਈ ਤਦ ਆਪਣਾ ਸਿਰ ਆਪਣੇ ਕੱਢੇ ਤਿਲੇ ਵਾਲੇ ਕਾਲਰ ਉੱਪਰ ਜਰਾ ਝੁਕਾ ਕੇ ਨਖਰੇ ਨਾਲ ਲੱਗਾ ਪੁੱਛਣ:
"ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੈਦੀ ਓਸ ਸੌਦਾਗਰ ਸਮੈਲਕੋਵ ਦੇ ਕਮਰੇ ਵਿੱਚ ਕਿੰਨਾ ਚਿਰ ਰਹੀ।"
ਮਸਲੋਵਾ ਫਿਰ ਡਰ ਗਈ ਦਿੱਸੀ, ਫਿਰ ਓਸ ਘਬਰਾ ਕੇ ਪ੍ਰਧਾਨ ਵਲ ਹੀ ਤਕਿਆ ਤੇ ਛੇਤੀ ਛੇਤੀ ਬੋਲੀ:
"ਮੈਨੂੰ ਯਾਦ ਨਹੀਂ ਕਿੰਨਾ ਚਿਰ।"
"ਠੀਕਪਰ ਕੀ ਕੈਦੀ ਨੂੰ ਯਾਦ ਆਉਂਦਾ ਹੈ ਕਿ ਜਦ ਓਹ ਸਮੈਲਕੋਵ ਥੀਂ ਬਾਹਰ ਨਿਕਲੀ ਸੀ ਓਹ ਓਸ ਮਕਾਨ ਦੇ ਕਿਸੀ ਹੋਰ ਕਮਰੇ ਵਲ ਗਈ ਸੀ?"
ਮਸਲੋਵਾ ਕੁਛ ਚਿਰ ਸੋਚਦੀ ਰਹੀ "ਹਾਂਮੈਂ ਇਕ ਓਹਦੇ ਨਾਲ ਦੇ ਖਾਲੀ ਕਮਰੇ ਵਿਚ ਗਈ ਸਾਂ।"
੧੧੯