ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਠੀਕ———ਪਰ ਤੂੰ ਕਿਉਂ ਉਥੇ ਗਈ ਸੈਂ ?" ਸਰਕਾਰੀ ਵਕੀਲ ਆਪਣਾ ਵਤੀਰਾ ਭੁਲ ਕੇ ਓਹਨੂੰ ਸਿੱਧਾ ਪੁੱਛਣ ਲੱਗ ਪਇਆ ।

"ਕੁਝ ਥੋੜਾ ਜੇਹਾ ਸਾਹ ਲੈਣ ਨੂੰ ਤੇ ਉਡੀਕਣ ਨੂੰ ਕਿ ਗੱਡੀ ਆ ਲਵੇ ਜਿਹੜੀ ਮੈਨੂੰ ਘਰ ਪੁਹਚਾਵੇਗੀ ।"

"ਤੇ ਕੀ ਕਾਰਤਿਨਕਿਨ ਓਸ ਕਮਰੇ ਵਿਚ ਕੈਦੀ ਨਾਲ ਸੀ ਕਿ ਨਹੀਂ ?"

"ਓਹ ਅੰਦਰ ਆ ਗਇਆ ਸੀ ।"

"ਕਿਉਂ ਓਹ ਅੰਦਰ ਆਇਆ ਸੀ।"

"ਸੌਦਾਗਰ ਦੀ ਕੁਛ ਕਦਰੇ ਬ੍ਰਾਂਡੀ ਬਾਕੀ ਸੀ ਤੇ ਅਸਾਂ ਦੋਹਾਂ ਮੁਕਾਈ ।"

"ਅਹੋ ਹੋ ! ਕੱਠੀ ਮੁਕਾਈ ਬਹੁਤ ਅੱਛਾ ! ਤੇ ਕੀ ਕੈਦੀ ਨੇ ਕਾਰਤਿਨਕਿਨ ਨਾਲ ਗੱਲ ਬਾਤ ਵੀ ਕੀਤੀ ਤੇ ਜੇ ਕੀਤੀ ਤਦ ਕਿਸ ਬਾਬਤ ।"

ਮਸਲੋਵਾ ਨੇ ਇਕ ਦਮ ਮੱਥੇ ਤੇ ਵੱਟ ਪਾਇਆ, ਮੂੰਹ ਸੁਰਖ ਹੋ ਗਇਆ ਤੇ ਛੇਤੀ ਨਾਲ ਬੋਲੀ :———

"ਕਿਸ ਬਾਬਤ ? ਮੈਂ ਕਿਸੀ ਬਾਬਤ ਕੋਈ ਗੱਲ ਓਸ ਨਾਲ ਨਹੀਂ ਕੀਤੀ, ਤੇ ਬਸ ਇਹੋ ਕੁਛ ਹੈ ਸਭ ਕੁਝ ਜਿਹੜਾ ਮੈਨੂੰ ਪਤਾ ਹੈ ਤੁਸੀ ਮੇਰੇ ਨਾਲ ਜੋ ਚਾਹੋ ਕਰੋ । ਮੈਂ ਦੋਸੀ ਨਹੀਂ ਤੇ ਬਸ ਇਹੋ ਹੈ ਜੋ ਹੈ ਸਭ !"੧੨੦