ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰ ਜਰੂਰ ਪਹੁੰਚ ਕੇ ਰਹੇਗਾ । ਓਸ ਨੇ ਇਸ ਥੀਂ ਪਹਿਲਾਂ ਹੀ ਹਰਬਰਟ ਸਪੈਨਸਰ ਦੀ ਪੋਥੀ ਸੋਸ਼ਲ ਸਟੈਟਿਸਟਿਕਸ ਨਾਮੀ ਚੰਗੀ ਤਰਾਂ ਪੜ੍ਹ ਲਈ ਹੋਈ ਸੀ । ਹਰਬਰਟ ਸਪੈਨਸਰ ਦੇ ਓਹ ਖਿਆਲ ਜੋ ਉਸ ਭੋਂ ਦੀ ਮਲਕੀਅਤ ਬਨਾਉਣ ਉੱਪਰ ਲਿਖੇ ਸਨ, ਉਹਨੂੰ ਬੜੇ ਹੀ ਚੰਗੇ ਲੱਗੇ ਸਨ।ਖਾਸ ਕਰ ਜਦ ਕਿ ਉਸ ਆਪਣੀਆਂ ਵਡੀਆਂਰਿਆਸਤਾਂ ਦਾ ਮਾਲਕ ਬਣਨਾ ਸੀ ; ਉਹਦਾ ਪਿਉ ਤਾਂ ਇੰਨਾ ਅਮੀਰ ਨਹੀਂ ਸੀ ਪਰ ਉਹਦੀ ਮਾਂ ਆਪਣੇ ਦਾਜ ਵਿੱਚ ੧੦,੦੦੦ ਕਿੱਲੇ ਜਮੀਨ ਲੈ ਆਈ ਸੀ ਤੇ ਇਸ ਮੁੰਡੇ ਨੂੰ ਇਸ ਵੇਲੇ ਤਕ ਪੂਰਾ ਪਤਾ ਲੱਗ ਚੁੱਕਾ ਸੀ ਕਿ ਭੋਂ ਦੀ ਨਿੱਜੀ ਮਾਲਕੀ ਕਿੰਨੀ ਬੇਇਨਸਾਫੀ ਤੇ ਬੇਰਹਮੀ ਦਾ ਕਰਮ ਹੈ, ਤੇ ਇਹ ਗਭਰੂ ਉਨ੍ਹਾਂ ਹੋਨਹਾਰ ਨੌਜਵਾਨਾਂ ਵਿੱਚੋਂ ਇਕ ਸੀ, ਜਿਹੜੇ ਆਦਰਸ਼ ਦੀ ਖਾਤਰ ਤੇ ਆਪਣੀ ਨਿੱਕੀ ਅੰਦਰਲੀ ਜ਼ਮੀਰੀ ਆਵਾਜ਼ ਦੀ ਖਾਤਰ ਜੋ ਕੁਛ ਵੀ ਕੁਰਬਾਨੀ ਓਨ੍ਹਾਂ ਨੂੰ ਕਰਨੀ ਪਵੇ ਬੜੀ ਖੁਸ਼ੀ ਨਾਲ ਕਰ ਗੁਜਰਦੇ ਹਨ, ਤੇ ਇਉਂ ਓਨ੍ਹਾਂ ਨੂੰ ਕੁਰਬਾਨੀ ਕਰਕੇ ਸਭ ਥੀਂ ਉੱਚੀ ਤਰਾਂ ਦੀ ਰੂਹਾਨੀ ਖੁਸ਼ੀ ਅੰਦਰ ਅੰਦਰ ਹੀ ਹੁੰਦੀ ਹੈ । ਤੇ ਇਸ ਉੱਚੀ ਤਬੀਅਤ ਵਾਲੇ ਨਿਖਲੀਊਧਵ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੋਈ ਵੀ ਭੋਂ ਦੀ ਮਾਲਕੀ ਦੇ ਹੱਕ ਆਪਣੇ ਲਈ ਕਦੀ ਨਹੀਂ ਰੱਖਣ ਲੱਗਾ । ਤੇ ਓਹ ਜਮੀਨ ਜੋ ਪਿਉ ਵਲੋਂ ਓਹਨੂੰ ਮਿਲੇਗੀ ਓਹ ਰਾਹਕਾਂ ਨੂੰ ਹੀ ਦੇ ਛੱਡੇਗਾ, ਤੇ ਇਉਂ ਓਹ ਜਮੀਨ ਦੇ ਮਾਲੀਏ ਦੇ ਵਿਸ਼ੇ ਉੱਪਰ ਆਪਣਾ ਲੇਖ ਲਿਖ ਰਹਿਆ ਸੀ।

ਆਪਣੀਆਂ ਫੁੱਫੀਆਂ ਦੇ ਚੱਕ ਵਿੱਚ ਉਸ ਨੇ ਆਪਣੇ੧੨੫