ਪਹਿਨ ਲੀਤੇ ਤੇ ਸਨਯਾਸ ਧਾਰਨ ਕੀਤਾ ।*
ਪਰ ਯੂਨੀਵਰਸਟੀ ਦਾ ਤਯਾਗ ਪੂਰਨ ਸਿੰਘ ਨੇ ਨਹੀਂ ਕੀਤਾ । ਉਸੀ ਗੇਰੂਏ ਲਿਬਾਸ ਵਿਚ ਆਪਣੀ ਕਲਾਸ ਜਾਂਦੇ ਤੇ "ਸ਼ਿਵਹੋਮ, ਸ਼ਿਵੋਹਮ," ਦਾ ਜਾਪ ਉਚਾਰਦੇ ਕੈਮਿਸਟਰੀ ਦੇ ਤਜਰਬੇ ਕਰਦੇ ਰਹਿੰਦੇ । ਪੜ੍ਹਾਈ ਦੇ ਨਾਲ ਨਾਲ ਹੀ ਆਪ ਨੇ ਇਕ ਮਾਸਕ ਰਸਾਲਾਂ "Thundering Dawn" ਜਾਰੀ ਕੀਤਾ ਜਿਸਦੇ ਆਪ ਸੰਪਾਦਕ ਅਤੇ ਲੇਖਕ ਵੀ ਸਨ; ਅਤੇ ਜਾਪਾਨ ਦੇ ਅਖਬਾਰਾਂ ਵਿਚ ਆਪ ਦੇ ਲੇਖ ਵਗੈਰਾ ਛਪਦੇ ਰਹੇ । ਫਿਰ ਆਪ ਨੂੰ ਅਮੈਰਿਕਾ ਜਾਣ ਦਾ ਖਿਆਲ ਆ ਗਇਆ ਤੇ ਕਾਹਲੀ ਇਤਨੀ ਸੀ ਕਿ ਪੜ੍ਹਾਈ ਖਤਮ ਕਰਨ ਅਤੇ ਡਿਪਲੋਮਾ ਲੈਣ ਦੀ ਉਡੀਕ ਨਹੀਂ ਸਨ ਕਰ ਸਕਦੇ । ਪਰ ਸ: ਦਮੋਦਰ ਸਿੰਘ ਨੇ ਜ਼ੋਰ ਦਿਤਾ ਕਿ ਆਪ ਇਕ ਵੇਰ ਹਿੰਦਸਤਾਨ ਜ਼ਰੂਰ ਹੋ ਆਵਨ ਤੇ ਅਪਨੇ ਮਾਤਾ, ਪਿਤਾ ਅਤੇ ਭੈਣ ਭਰਾਵਾਂ ਨੂੰ ਮਿਲ ਆਵਨ ।
ਸੰਨਯਾਸੀ ਪੂਰਨ ੧੯੦੩ ਈ: ਦੇ ਅਖੀਰ ਮੁੜ ਹਿੰਦੁਸਤਾਨ ਆਏ ਤੇ ਕਲਕਤੇ ਉਤਰੇ । ਇਸਦੀ ਖਬਰ ਸ: ਦਮੋਦਰ ਸਿੰਘ ਦੇ ਖਤ ਤੋਂ ਇਨ੍ਹਾਂ ਦੇ ਮਾਤਾ ਪਿਤਾ ਨੂੰ ਮਿਲ ਗਈ ਸੀ । ਉਹ ਵੀ ਕਲਕਤੇ ਪਹੁੰਚੇ ਤੇ ਆਪਦੀ ਮਾਤਾ ਨੇ ਇਨ੍ਹਾਂ ਨੂੰ ਲਭ ਹੀ ਲੀਤਾ । ਆਪ ਦੇ ਪਿਤਾ ਤਾਂ ਨਾਰਾਜ਼ ਹੋਏ । ਪਰ ਵਿਛੁੜੇ ਹੋਏ ਪੁਤਰ ਨੂੰ ਮਿਲਕੇ ਮਾਤਾ ਦੇ ਆਂਸੂ
*ਸਵਾਮੀ ਰਾਮ ਤੀਰਬ ਨੂੰ ਮਿਲਨ ਤੋਂ ਪਹਿਲਾਂ ਪੂਰਨ ਸਿੰਘ ਟਾਈਫਾਇਡ ਬੁਖਾਰ ਨਾਲ ਬੀਮਾਰ ਪੈ ਗਏ ਸੀ । ਡਾਕਟਰਾਂ ਨੇ ਜ਼ਰੂਰੀ ਸਮਝਿਆ ਸੀ ਕਿ ਆਪਦੇ ਕੇਸਾਂ ਨੂੰ ਕਤਲ ਕੀਤਾ ਜਾਵੇ । ਇਸ ਦੀ ਆਗਿਆ ਸ: ਦਮੋਦਰ ਸਿੰਘ ਅਤੇ ਆਪਦੇ ਭਣਵਈਏ ਸ: ਤੇਜਾ ਸਿੰਘ ਕੋਲੋਂ ਲੇ ਲੀਤ ਗਈ ਸੀ ।
ਛ