ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀਆਂ ਫੁੱਫੀਆਂ ਪਾਸ ਨਿਵਾਸ ਦਾ ਪਹਿਲਾ ਮਹੀਨਾ ਗੁਜਾਰਿਆ ਤੇ ਉਹਨੂੰ ਉਨ੍ਹਾਂ ਦੀ ਅੱਧੀ ਨੌਕਰ, ਅੱਧੀ ਧਰਮ ਧੀ, ਕਾਲੀਆਂ ਸੋਹਣੀਆਂ ਅੱਖਾਂ ਵਾਲੀ ਦਾ ਕੁਛ ਪਤਾ ਹੀ ਨੇ ਲੱਗਾ । ਤੇ ਨਾਲੇ, ਹੁਣ ਭਾਵੇਂ ਉੱਨੀ ਸਾਲ ਦਾ ਸੀ, ਨਿਖਲੀਊਧਵ ਆਪਣੀ ਮਾਂ ਦੇ ਫੰਘਾਂ ਤਲੇ ਰਹਿਆ ਸੀ ਤੇ ਬਿਲਕੁਲ ਪਾਕ ਤੇ ਬੇਦੋਸ ਬੱਚਾ ਸੀ । ਤੇ ਜੇ ਕਦੀ ਓਹਨੂੰ ਤੀਮੀਂ ਦਾ ਇਹੋ ਜੇਹਾ ਧਿਆਨ ਆਉਂਦਾ ਸੀ ਤਦ ਸਿਰਫ ਓਹਨੂੰ ਵਿਆਹ ਕਰਕੇ ਆਪਣੀ ਵਹੁਟੀ ਬਣਾਉਣ ਤਕ ਦਾ ਖਿਆਲ ਆਉਂਦਾ ਸੀ, ਤੇ ਹੋਰ ਓਸ ਥੀਂ ਛੁਟ, ਬਾਕੀ ਕੁਲ ਤੀਮੀਆਂ, ਓਹਦੇ ਆਪਨੇ ਉੱਤਮ ਤੇ ਉੱਚੇ ਖਿਆਲਾਂ ਅਨੁਸਾਰ ਓਸ ਲਈ ਜਨਾਨੀਆਂ ਨਹੀਂ ਸਨ ਬਸ ਇਨਸਾਨ ਸਨ ।

ਉਂਝ ਗਰਮੀਆਂ ਵਿੱਚ ਹੀ ਓਹਦੀਆਂ ਫੁੱਫੀਆਂ ਦਾ ਇਕ ਪੜੋਸੀ ਤੇ ਓਹਦਾ ਟੱਬਰ, ਦੋ ਜਵਾਨ ਧੀਆਂ ਤੇ ਇਕ ਸਕੂਲ ਜਾਣ ਵਾਲਾ ਮੁੰਡਾ, ਆਪਣੇ ਇਕ ਆਰਟਿਸਟ ਮਿੱਤਰ ਸਮੇਤ (ਜਿਹੜਾ ਸੀ ਤਾਂ ਭਾਵੇਂ ਕਿਸਾਨਾਂ ਗੰਵਾਰਾਂ ਵਿੱਚੋਂ, ਪਰ ਸੀ ਆਰਟਿਸਟ ਤੇ ਓਸ ਟੱਬਰ ਪਾਸ ਆ ਕੇ ਠਹਿਰਾ ਹੋਇਆ ਸੀ) ਈਸਾ ਦੇ ਅਸਮਾਨੀ ਚੜ੍ਹਨ ਵਾਲਾ ਦਿਨ ਇਨ੍ਹਾਂ ਨਾਲ ਗੁਜਾਰਨ ਲਈ ਆਣ ਮਹਿਮਾਨ ਹੋਇਆ । ਚਾਹ ਪੀ ਕੇ ਸਾਰੇ ਘਰ ਦੇ ਸਾਹਮਣੇ ਘਾਹ ਵਾਲੇ ਮੈਦਾਨ ਉੱਪਰ ਖੇਡਣ ਨੂੰ ਗਏ । ਇਸ ਮੈਦਾਨ ਉੱਪਰ ਘਾਹ ਵੱਢਣ ਵਾਲੀ ਮਸ਼ੀਨ ਖੂਬ ਫਿਰ ਚੁਕੀ ਸੀ, ਇਕ ਦੂਜੇ ਨੂੰ ਛੋਹਣ ਤੇ ਫੜਨ ਦੀ ਖੇਡ ਓਹ ਖੇਡਣ ਲੱਗ ਪਏ । ਕਾਤੂਸ਼ਾ ਵੀ ਉਨ੍ਹਾਂ ਨਾਲ