ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ (ਜਿਹੜੀਆਂ ਓਸ ਆਪ ਹੁਣੇ ਖਤਮ ਕੀਤੀਆਂ ਸਨ) ਕਾਤੂਸ਼ਾ ਨੂੰ ਤੁਰਗੇਨੇਵ ਦੀ ਪੋਥੀ "ਇਕ ਸ਼ਾਂਤ ਨੁਕਰ" ਨਾਮੀ ਬੜੀ ਚੰਗੀ ਲੱਗੀ ਸੀ । ਉਹ ਆਪੇ ਵਿੱਚ ਕੁਛ ਮਿੰਟ ਅੱਗੋਂ ਪਿੱਛੋਂ ਖੋਹ ਪਤੋਹ ਕੇ ਗੱਲਾਂ ਕਰ ਲੈਂਦੇ ਸਨ, ਕਦੀ ਲਾਂਘੇ ਵਿਚ ਦੀ, ਕਦੀ ਬ੍ਰਾਮਦੇ ਵਿੱਚ, ਕਦੀ ਅਹਾਤੇ ਵਿਚ, ਤੇ ਕਦੀ ਆਪਣੀ ਫੁਫੀ ਦੀ ਬੁੱਢੀ ਨੌਕਰਾਨੀ ਮੈਤਰੀਨਾ ਪਾਵਲੋਵਨਾ ਦੇ ਕਮਰੇ ਵਿੱਚ ਜਿਸ ਨਾਲ ਨਿਖਲੀਊਧਵ ਕਦੀ ਕਦੀ ਚਾਹ ਦੀ ਪਿਆਲੀ ਪੀਣ ਚਲਾ ਜਾਂਦਾ ਸੀ ਤੇ ਓਸ ਕਮਰੇ ਵਿੱਚ ਕਾਤੂਸ਼ਾ ਵੀ ਆ ਕੇ ਸੀਣ ਤਰੁੱਪਣ ਦਾ ਕੰਮ ਕਰਦੀ ਹੁੰਦੀ ਸੀ ।

ਇਸ ਮੈਤਰੀਨਾ ਪਾਵਲੋਵਨਾ ਦੇ ਕਮਰੇ ਵਿੱਚ, ਤੇ ਓਹਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਆਪੇ ਵਿੱਚ ਦੀਆਂ ਗੱਲਾਂ ਬੜੀਆਂ ਸਵਾਦਲੀਆਂ ਹੁੰਦੀਆਂ ਸਨ । ਜਦ ਓਹ ਇਕੱਲੇ ਹੁੰਦੇ ਸਨ ਤਦ ਆਪਸ ਵਿੱਚ ਇੰਨੇ ਨਹੀਂ ਸਨ ਖੁਲਦੇ ਹੁੰਦੇ । ਤਦ ਓਹਨਾਂ ਦੀਆਂ ਅੱਖਾਂ, ਮੂੰਹ ਨਾਲ ਕਹੇ ਲਫਜਾਂ ਤੇ ਉਨ੍ਹਾਂ ਦੇ ਅਰਥਾਂ ਥੀਂ ਵਧ ਡੂੰਘੀਆਂ ਗੱਲਾਂ ਕਰਦੀਆਂ ਸਨ । ਓਨਾਂ ਦੇ ਹੋਠ ਕੰਬਦੇ ਸਨ ਤੇ ਇਕ ਦੂਜੇ ਨੂੰ ਪਿਆਰ ਦੇਣ ਲਈ ਉਠ ਆਉਂਦੇ ਸਨ ਤੇ ਓਨਾਂ ਦੋਹਾਂ ਨੂੰ ਮਿੱਸੀ ਦੇ ਆ ਜਾਣ ਦਾ ਡਰ ਲੱਗ ਜਾਂਦਾ ਸੀ ਤੇ ਛੇਤੀ ਦੇ ਕੇ ਇਕ ਦੂਜੇ ਨੂੰ ਛੱਡ ਕੇ ਨਿਖੜ ਜਾਂਦੇ ਸਨ ।

ਆਪਣੀਆਂ ਫੁਫੀਆਂ ਪਾਸ ਆਉਣ ਦੇ ਇਸ ਪਹਿਲੇ ਮੌਕੇ ਉੱਤੇ ਬਾਕੀ ਦਾ ਸਾਰਾ ਵਕਤ ਉਨ੍ਹਾਂ੧੩੩