ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/17

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵਹਿ ਤੁਰੇ। ਉਸ ਨੇ ਕੋਈ ਰੋਸ ਨਾ ਕੀਤਾ ਕਿ ਪੂਰਨ ਸੰਨਯਾਸੀ ਕਿਉਂ ਹੋ ਗਇਆ ਹੈ। ਸਗੋਂ ਆਪ ਦੀ ਸ਼ਲਾਂਘਾ ਕਰਨ ਲਗ ਪਏ। ਫਿਰ ਦਸਿਆ ਕਿ ਗੰਗਾ ਭੈਣ ਦੀ ਵੀਰ ਨੂੰ ਮਿਲਨ ਦੀ ਤੀਬਰ ਇੱਛਾ ਹੈ। ਇਸ ਲਈ ਇਕ ਵਾਰੀ ਘਰ ਚਲ ਕੇ ਭੈਣ ਨੂੰ ਮਿਲਨ ਤੇ ਫਿਰ ਭਾਵੇਂ ਵਾਪਸ ਆ ਜਾਵਨ। ਇਸ ਨੂੰ ਪੂਰਨ ਸਿੰਘ ਨੇ ਸਵੀਕਾਰ ਕੀਤਾ।

ਅਪਣੇ ਘਰ ਐਬਟਾਬਾਦ ਵਿਚ ਪਹੁੰਚਣ ਦੇ ਕੁਝ ਦਿਨਾਂ ਬਾਦ ਗੰਗਾ ਪਰਸੂਤ ਦੇ ਬੁਖਾਰ ਨਾਲ ਬੀਮਾਰ ਹੋ ਗਈ। ਬੁਖਾਰ ਵਧ ਗਇਆ ਤੇ ਬਚਨ ਦੀ ਕੋਈ ਆਸ ਨਾ ਰਹੀ। ਪੂਰਨ ਸਿੰਘ ਉਸਦੇ ਪਿਆਰ ਦੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਹੋ ਗਿਆ। ਭੈਣ ਦਾ ਅੰਤਲਾ ਸੰਕਲਪ ਇਹ ਸੀ ਕਿ ਉਹ ਸੰਸਯਾਸੀ ਵੀਰ ਗ੍ਰਹਿਸਤ ਵਿਚ ਪਵੇ ਤੇ ਆਪਣੀ ਮੰਗੇਤਰ ਨਾਲ ਵਿਆਹ ਕਰੇ। ਪੂਰਨ ਸਿੰਘ ਨੇ ਇਕਰਾਰ ਕੀਤਾ ਕਿ ਐਸਾ ਹੀ ਹੋਵੇਗਾ ਤੇ ਭੈਣ ਨੂੰ ਤਸਲੀ ਦਿਤੀ।

ਇਸ ਇਕਰਾਰ ਦੇ ਅਨੁਸਾਰ ਪੂਰਨ ਸਿੰਘ ਦਾ ਵਿਆਹ ਮਾਰਚ ੧੯੦੪ ਈ: ਵਿਚ ਸ਼੍ਰੀਮਤੀ ਮਾਯਾ ਦੇਵੀ ਨਾਲ ਹੋਇਆ ਜੋ ਕਿ ਪਰਸਿਧ ਫਕੀਰ ਸਾਈਂ ਸਾਹਿਬ ਭਗਤ ਜਵਾਹਰ ਮਲ ਦੀ ਪੌਤ੍ਰੀ ਤੇ ਭਗਤ ਰਾਮ ਚੰਦ ਦੀ ਸਪੁਤ੍ਰੀ ਹਨ। ਵਿਆਹ ਤੋਂ ਪਹਿਲਾਂ ਹੀ ਆਪਨੇ ਇਹ ਸਪਸ਼ਟ ਕਰ ਦਿਤਾ ਸੀ ਕਿ ਗ੍ਰਹਿਸਤ ਵਿਚ ਵੀ ਆਪ ਦਾ ਘਰ ਸੰਨਯਾਸੀਆਂ ਵਰਗਾ ਰਹੇਗਾ। ਸ਼੍ਰੀਮਤੀ ਮਾਯਾ ਦੇਵੀ ਨੇ ਉਨ੍ਹਾਂ ਦੀ ਹਰ ਸ਼ਰਤ ਨੂੰ ਸਵੀਕਾਰ ਕੀਤਾ। ਇਸ ਲਈ ਭਾਵੇਂ ਪੂਰਨ ਸਿੰਘ ਤਾਂ ਗ੍ਰਹਿਸਤੀ ਬਣ ਗਏ ਪਰ ਤਦ ਵੀ ਉਨ੍ਹਾਂ ਦਾ ਘਰ ਸੰਨਯਾਸੀਆਂ ਵਰਗਾ ਰਿਹਾ। ਕਿਸੀ ਮਾਯਕ