ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਉਹ ਰਹ ਰਹਿਆ ਸੀ, ਉਸੀ ਤਰਾਂ ਦੀ ਜ਼ਿੰਦਗੀ ਦੀਆਂ ਹੱਦਾਂ ਤੇ ਲਕੀਰਾਂ ਉਹਦੀ ਇਸ ਸਮਝ ਦੀਆਂ ਵੀ ਹੱਦਾਂ ਤੇ ਲਕੀਰਾਂ ਬਣ ਰਹੀਆਂ ਸਨ ਤੇ ਇਉਂ ਹਰ ਇਕ ਚੀਜ਼ ਲਕੀਰਾਂ ਵਿੱਚ ਬੜੀ ਸਾਫ਼ ਤੇ ਸਿੱਧੀ ਦਿੱਸ ਰਹੀ ਸੀ । ਤਦੋਂ ਤਾਂ ਉਹਦੇ ਰੂਹ ਨੂੰ ਇਸ ਗੱਲ ਦੀ ਲੌੜ ਪਰਤੀਤ ਹੁੰਦੀ ਸੀ ਕਿ ਰਬ ਦੀ ਅਚੰਭਾ ਕੁਦਰਤ ਦੇ ਦਿਲ ਨਾਲ ਆਪਣਾ ਦਿਲ ਜੋੜ ਕੇ ਰੂਹ ਦੀ ਜ਼ਿੰਦਗੀ ਦੀ ਧੜਕ ਨੂੰ ਸੁਣੇ ਤੇ ਉਹੋ ਜੇਹੇ ਲੋਕਾਂ ਨਾਲ ਜਿਹੜੇ ਜੀਵਨ ਦੇ ਭੇਤ ਦੀ ਤਲਾਸ਼ ਵਿੱਚ ਰਹਿੰਦੇ ਹਨ, ਓਨ੍ਹਾਂ ਨਾਲ ਸਤਸੰਗਤ ਕਰੇ, ਫਿਲਾਸਫਰਾਂ ਤੇ ਕਵੀਆਂ ਨਾਲ, ਤੇ ਹੁਣ ਓਹਨੂੰ ਸਿਰਫ ਇਹੋ ਕੰਮ ਦੀ ਗੱਲ ਲਭਦੀ ਸੀ ਕਿ ਓਹ ਸਿਲਸਿਲੇ ਜੀਵਨ ਦੇ ਜੋ ਆਦਮੀ ਨੇ ਬਣਾ ਲਏ ਹਨ, ਤੇ ਓਹ ਮਨੁਖੀ ਪਰੰਪਰਾ ਜੋ ਚਲੀ ਆ ਰਹੀ ਹੈ ਓਸ ਨੂੰ ਸਥਾਨੀ ਸਮਝੇ ਤੇ ਓਨਾਂ ਆਦਮੀ ਦੇ ਬਣਾਏ ਸੰਪ੍ਰਦਾਵਾਂ ਨੂੰ ਤੇ ਗੌਰਮਿੰਟੀ ਮਹਿਕਮਿਆਂ ਨੂੰ ਪੱਕਾ ਰੱਖਣ ਵਿੱਚ ਆਪਣੀ ਜ਼ਿੰਦਗੀ ਵੀ ਲਾਵੇ ਤੇ ਆਪਣੇ ਜੇਹਿਆਂ ਨਾਲ ਸੰਗੀਪੁਣਾ ਵਧਾਵੇ ਤੇ ਉਨ੍ਹਾਂ ਸੰਗੀਆਂ ਦਾ ਸਾਥ ਦੇਵੇ ਤੇ ਉਨ੍ਹਾਂ ਨਾਲ ਰਹੇ । ਤਦੋਂ ਤਾਂ ਉਸ ਲਈ ਇਸਤੀ ਦੀ ਜਾਤ ਇਕ ਦਿਲ ਖਿਚਵੇਂ, ਰੱਬੀ ਭੇਤ ਦਾ ਪ੍ਰਤੱਖ ਰੂਪ ਸੀ । ਓਹਦਾ ਦਿਲ ਇਸਤ੍ਰੀ ਜਾਤੀ ਵਲ ਓਹਦੀ ਅਰੀਮਤਾ ਤੇ ਰੱਬੀ ਪਵਿਤ੍ਰਤਾ , ਤੇ ਸਮਝ ਵਿੱਚ ਨ ਆਣ ਵਲੀ ਕਿਸੇ ਗੁਹਜ ਗੱਲ ਲਈ ਖਿਚੀਂਦਾ ਸੀ, ਤੇ ਹੁਣ ਆਪਣੇ ਟੱਬਰ ਦੀਆਂ ਤੀਆਂ ਤੇ ਓਹਦੇ ਮਿੱਤਰਾਂ ਦੀਆਂ ਵਹੁਟੀਆਂ ਆਦਿ ਥੀਂ ਛੁਟ, ਸਭ ਜਨਾਨੀਆਂ ਓਸ ਲਈ ਸਿਰਫ ਇਕ ਮਤਲਬ ਲਈ ਸਨ । ਬਸ ਓਸ ਲਈ ਤੀਮੀਆਂ ਇਕ ਭੋਗ ਬਿਲਾਸ ਦੀ ਖੁਸ਼ੀ ਲੈਣ ਦੀਆਂ ਚੀਜ਼ਾਂ ਸਨ ਜਿਹੜੀ ਖੁਸ਼ੀ੧੩੮