ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਇਆ ਤੇ ਓਸ ਇਹ ਸਮਝਿਆ ਕਿ ਭੋਂ ਦੀ ਨਿੱਜੀ ਮਲਕੀਅਤ ਰੱਖਣੀ ਗ਼ਲਤੀ ਹੈ ਤੇ ਉੱਕਾ ਪਾਪ ਹੈ ਤੇ ਜਦ ਇਸ ਖਿਆਲ ਅਨੁਸਾਰ ਓਸ ਨੇ ਥੋੜੀ ਜੇਹੀ ਜਮੀਨ ਜਿਹੜੀ ਪਿਉ ਵੱਲੋਂ ਵਿਰਸੇ ਵਿੱਚ ਆਈ ਸੀ ਰਾਹਕਾਂ ਨੂੰ ਦੇ ਦਿੱਤੀ ਸੀ, ਉਹਦਾ ਇਹ ਕੰਮ ਉਹਦੀ ਮਾਂ ਤੇ ਹੋਰ ਟੱਬਰ ਨੇ ਬੜਾ ਬੁਰਾ ਮੰਨਿਆ ਸੀ । ਤੇ ਇਸ ਕਰਕੇ ਉਹਦੇ ਸਾਰੇ ਰਿਸ਼ਤੇਦਾਰ ਉਸ ਨਾਲ ਠੱਠੇ ਮਖੌਲ ਕਰਦੇ ਸੀ ਤੇ ਉਹਨੂੰ ਲਗਾਤਾਰ ਇਹ ਖਿਆਲ ਸੁਟ ਜਾਂਦੇ ਸਨ ਕਿ ਜਮੀਨ ਇਉਂ ਦੇ ਦੇਣ ਨਾਲ ਉਹ ਉਨ੍ਹਾਂ ਦੀ ਹਾਲਤ ਕੀ ਸੰਵਾਰ ਸਕਿਆ ਹੈ। ਉਹ ਰਾਹਕ ਜਮੀਨ ਲੈ ਕੇ ਅੱਗੇ ਨਾਲੋਂ ਕੋਈ ਵਧ ਅਮੀਰ ਤਾਂ ਨਹੀਂ ਹੋ ਗਏ, ਹੱਥੋਂ ਉਹਦੇ ਉਲਟ ਅਗੇ ਪਾਸੋਂ ਵੀ ਗਰੀਬ ਹੋ ਗਏ ਹਨ । ਉਸ ਦੌਲਤ ਨਾਲ ਜਿਹੜੀ ਇਉਂ ਉਹਨਾਂ ਦੇ ਹੱਥ ਲੱਗੀ ਉਨਾਂ ਤਿੰਨ ਕਲਾਲ ਖਾਨੇ ਬਣਵਾਏ ਹਨ ਤੇ ਆਪਣੀ ਹੱਥੀਂ ਕੰਮ ਕਾਜ ਕਰਨਾ ਛੱਡ ਬੈਠੇ ਹਨ । ਪਰ ਜਦ ਹੁਣ ਨਿਖਲੀਊਧਵ ਗਾਰਡਾਂ ਦੀ ਰਜਮਿੰਟ ਵਿੱਚ ਭਰਤੀ ਹੋ ਗਇਆ ਤੇ ਲੱਗਾ ਆਪਣਾ ਰੁਪਿਆਂ ਜੂਏ ਤੇ ਸ਼ਰਾਬ ਵਿੱਚ ਖਰਚ ਕਰਨ ਤੇ ਲੱਗਾ ਆਪਣੀ ਰਈਸੀ ਮੰਡਲੀ ਵਿੱਚ ਗੁਲਛੱਰੇ ਉਡਾਣ ਤੇ ਉਹਦੀ ਮਾਂ ਹੈਲੇਨਾ ਈਵਾਨੋਵਨਾ ਨੂੰ ਆਪਣੀ ਪੂੰਜੀ ਵਿੱਚ ਵੀ ਰੁਪਏ ਕਢਾਣੇ ਪਏ ਤਦ ਉਹਨੂੰ ਕੁਛ ਦੁਖ, ਦਰਦ ਤੇ ਰੋਸ ਨ ਹੋਇਆ । ਉਹ ਇਹ ਸੋਚਦੀ ਸੀ ਕਿ ਇਹ ਕਰਤੂਤਾਂ ਉਹਦੇ ਪੁਤ੍ਰ ਲਈ ਕੁਦਰਤੀ ਫਿਤਰਤੀ ਗੱਲਾਂ ਹਨ, ਮਾੜਾ ਨਹੀਂ ਕੁਛ ਚੰਗਾ ਹੀ ਹੈ ਕਿ ਉਹ ਜਵਾਨੀ ਵੇਲੇ ਚੰਗੀ ਸੁਸਾਇਟੀ ਵਿੱਚ ਆਪਣੀਆਂ ਮੌਜਾਂ ਮਾਣ ਲਵੇ । ਪਹਿਲਾਂ ਪਹਿਲ੧੪੨